ਚਾਰਧਾਮ ਯਾਤਰਾ: ਯਮੁਨੋਤਰੀ-ਗੰਗੋਤਰੀ ਧਾਮ ਦੇ ਕਿਵਾੜ ਖੁੱਲ੍ਹੇ, ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ

04/22/2023 1:31:29 PM

ਹਰਿਦੁਆਰ- ਚਾਰਧਾਮ ਯਾਤਰਾ ਲਈ ਸ਼ਨੀਵਾਰ ਨੂੰ ਸ਼ਰਧਾਲੂਆਂ ਦਾ ਪਹਿਲਾ ਜੱਥਾ ਹਰਿਦੁਆਰ ਤੋਂ ਰਵਾਨਾ ਹੋਇਆ। ਅਕਸ਼ੈ ਤ੍ਰਿਤੀਆ ਦੇ ਸ਼ੁਭ ਮੌਕੇ 'ਤੇ ਅੱਜ ਯਮੁਨੋਤਰੀ ਧਾਮ ਤੋਂ ਯਾਤਰਾ ਸ਼ੁਰੂ ਹੋਈ। ਅੱਜ ਗੰਗੋਤਰੀ ਮੰਦਰ ਦੇ ਕਿਵਾੜ ਖੁੱਲ੍ਹਣ ਦੇ ਨਾਲ ਹੀ ਗੰਗੋਤਰੀ ਧਾਮ ਵਿਖੇ ਸ਼ਰਧਾਲੂਆਂ ਦੀ ਵੱਡੀ ਭੀੜ ਉਮੜੀ।

ਇਸ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪਿੰਡ ਖਰਸਲੀ ਤੋਂ ਮਾਂ ਯਮੁਨਾ ਦੀ ਡੋਲੀ ਦੀ ਰਵਾਨਗੀ ਵਿਚ ਸ਼ਮੂਲੀਅਤ ਕੀਤੀ। ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਚਾਰਧਾਮ ਯਾਤਰਾ ਅੱਜ ਯਮੁਨੋਤਰੀ ਧਾਮ ਤੋਂ ਸ਼ੁਰੂ ਹੋਈ ਅਤੇ ਇਸ ਤੋਂ ਬਾਅਦ ਅੱਜ ਗੰਗੋਤਰੀ ਧਾਮ ਦੇ ਕਿਵਾੜ ਵੀ ਖੁੱਲ੍ਹ ਗਏ ਹਨ।

ਇਹ ਵੀ ਪੜ੍ਹੋ- ਬਰਫ਼ਬਾਰੀ ਮਗਰੋਂ ਬਰਫ਼ ਦੀ ਸਫ਼ੈਦ ਚਾਦਰ ਨਾਲ ਢੱਕਿਆ ਬਦਰੀਨਾਥ ਮੰਦਰ, ਡੇਢ ਫੁੱਟ ਤੋਂ ਵੱਧ ਬਰਫ਼ ਜੰਮੀ

ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਚਾਰਧਾਮ ਦੀ ਯਾਤਰਾ ਅੱਜ ਯਮੁਨੋਤਰੀ ਧਾਮ ਤੋਂ ਸ਼ੁਰੂ ਹੋਈ। 25 ਅਪ੍ਰੈਲ ਨੂੰ ਕੇਦਾਰਨਾਥ ਧਾਮ ਅਤੇ 27 ਅਪ੍ਰੈਲ ਨੂੰ ਬਦਰੀਨਾਥ ਧਾਮ ਦੇ ਕਿਵਾੜ ਖੁੱਲ੍ਹਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਪੂਜਾ ਪ੍ਰਧਾਨ ਮੰਤਰੀ ਵਲੋਂ ਕੀਤੀ ਗਈ ਕਿਉਂਕਿ ਉਹ ਭਗਵਾਨ ਸ਼ਿਵ ਦੇ ਭਗਤ ਹਨ। ਇਹ ਸਭ ਉਨ੍ਹਾਂ ਦੀ ਅਗਵਾਈ 'ਚ ਹੋਇਆ ਹੈ।

ਇਹ ਵੀ ਪੜ੍ਹੋ- ਰਾਮ ਲੱਲਾ ਦੀ ਮੂਰਤੀ ਤਰਾਸ਼ਣਗੇ ਮਸ਼ਹੂਰ ਮੂਰਤੀਕਾਰ ਅਰੁਣ ਯੋਗੀਰਾਜ, PM ਮੋਦੀ ਵੀ ਕਰ ਚੁੱਕੇ ਹਨ ਤਾਰੀਫ਼

ਹਿਮਾਲਿਆ ਦੀ ਉੱਚਾਈ 'ਤੇ ਸਥਿਤ ਚਾਰਧਾਮ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਨੂੰ ਸਮੂਹਿਕ ਰੂਪ ਨਾਲ ਚਾਰਧਾਮ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਚਾਰੋਂ ਧਾਮਾਂ 'ਤੇ ਹਰ ਸਾਲ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਂਦੇ ਹਨ। ਚਾਰੋਂ ਧਾਮ ਭਾਰਤ ਦੇ ਉੱਤਰੀ ਹਿੱਸੇ ਵਿਚ ਧਾਰਮਿਕ ਯਾਤਰਾ ਦੇ ਸਭ ਤੋਂ ਪ੍ਰਸਿੱਧ ਕੇਂਦਰ ਹਨ।

ਇਹ ਵੀ ਪੜ੍ਹੋ- ਜਾਮਾ ਮਸਜਿਦ 'ਚ ਅਦਾ ਕੀਤੀ ਗਈ ਈਦ ਦੀ ਨਮਾਜ਼, ਇਕ-ਦੂਜੇ ਨੂੰ ਗਲ਼ ਲਾ ਕਿਹਾ- 'ਈਦ ਮੁਬਾਰਕ'

Tanu

This news is Content Editor Tanu