ਕੁਝ ਨੇਤਾਵਾਂ ਵਲੋਂ ਪਾਲਾ ਬਦਲਣ ਨਾਲ ‘ਇੰਡੀਆ’ ਗਠਜੋੜ ’ਤੇ ਕੋਈ ਅਸਰ ਨਹੀਂ : ਪਾਇਲਟ

02/11/2024 8:23:12 PM

ਨਵੀਂ ਦਿੱਲੀ/ਰਾਏਗੜ੍ਹ, (ਭਾਸ਼ਾ)- ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੇ ਕੁਝ ਸਹਿਯੋਗੀ ਨੇਤਾਵਾਂ ਵਲੋਂ ਪਾਲਾ ਬਦਲਣ ਅਤੇ ਰਾਸ਼ਟਰੀ ਜਮਹੂਰੀ ਗਠਜੋੜ (ਐੱਨ. ਡੀ. ਏ) ’ਚ ਸ਼ਾਮਲ ਹੋਣ ਦਰਮਿਾਂਆਨ ਕਾਂਗਰਸ ਦੇ ਨੇਤਾ ਸਚਿਨ ਪਾਇਲਟ ਨੇ ਐਤਵਾਰ ਕਿਹਾ ਕਿ ਵਿਰੋਧੀ ਗਠਜੋੜ ‘ਇੰਡੀਆ’ ਮਜ਼ਬੂਤ ​​ਹੈ। ਇਸ ਦੀ ਸਮੂਹਿਕ ਤਾਕਤ ਤੋਂ ਚਿੰਤਤ ਭਾਰਤੀ ਜਨਤਾ ਪਾਰਟੀ (ਭਾਜਪਾ) ਸਿਆਸੀ ਦ੍ਰਿਸ਼ ’ਚ ਵੱਡੀ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪਾਇਲਟ ਨੇ ਇਕ ਇੰਟਰਵਿਊ 'ਚ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ‘ਇੰਡੀਆ’ ਗਠਜੋੜ ਦਾ ਹਿੱਸਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸੀਟਾਂ ਦੀ ਵੰਡ ਬਾਰੇ ਮਮਤਾ ਨਾਲ ਗੱਲਬਾਤ ਦੌਰਾਨ ਕੋਈ ਰਸਤਾ ਲੱਭਿਆ ਜਾਵੇਗਾ। ਸਾਡੀ ਕੋਸ਼ਿਸ਼ ਇਹ ਯਕੀਨੀ ਬਣਾਉਣ ਦੀ ਹੈ ਕਿ ਅਸੀਂ ਇਕਜੁੱਟ ਹੋ ਕੇ ਲੜੀਏ। ਹਾਂ, ਕੁਝ ਲੋਕ ਸਾਡੇ ਗਠਜੋੜ ਨੂੰ ਛੱਡ ਚੁੱਕੇ ਹਨ, ਪਰ ਮੋਟੇ ਤੌਰ ’ਤੇ ਗਠਜੋੜ ਬਰਕਰਾਰ ਹੈ। ਬਹੁਤ ਜਲਦੀ ਅਸੀਂ ਗਠਜੋੜ ਦੇ ਭਵਿੱਖ ਦੇ ਰੋਡਮੈਪ ਦਾ ਐਲਾਨ ਕਰਾਂਗੇ।

Rakesh

This news is Content Editor Rakesh