ਚੰਦਰਯਾਨ-3 ਮਿਸ਼ਨ: ਬਸ ਕੁਝ ਹੀ ਪਲਾਂ ਦੀ ਉਡੀਕ, ਚੰਨ ''ਤੇ ਕਦਮ ਰੱਖੇਗਾ ਭਾਰਤ, ਰਚੇਗਾ ਇਤਿਹਾਸ

08/23/2023 5:48:41 PM

ਬੈਂਗਲੁਰੂ- ਭਾਰਤ ਦਾ ਮੂਨ ਮਿਸ਼ਨ ਯਾਨੀ ਕਿ ਚੰਦਰਯਾਨ-3 ਅੱਜ ਸ਼ਾਮ 6 ਵਜ ਕੇ 4 ਮਿੰਟ 'ਤੇ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕਰੇਗਾ। ਇਸਰੋ ਨੇ ਲੈਂਡ ਕਰਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਬਸ ਕੁਝ ਹੀ ਪਲਾਂ ਦੀ ਉਡੀਕ ਮਗਰੋਂ ਭਾਰਤ ਚੰਦਰਮਾ 'ਤੇ ਕਦਮ ਰੱਖ ਲਵੇਗਾ। ਚੰਦਰਯਾਨ-3 ਦੱਖਣੀ ਧਰੁਵ 'ਤੇ ਲੈਂਡ  ਕਰੇਗਾ। ਜੇਕਰ ਲੈਂਡਿੰਗ ਸਫ਼ਲ ਹੁੰਦੀ ਹੈ ਤਾਂ ਭਾਰਤ ਦੱਖਣੀ ਧਰੁਵ 'ਚ ਪਹੁੰਚਣ ਵਾਲਾ ਪਹਿਲਾਂ, ਜਦਕਿ ਸਾਫਟ ਲੈਂਡਿੰਗ ਕਰਾਉਣ ਵਾਲਾ ਚੌਥਾ ਦੇਸ਼ ਹੋਵੇਗਾ।

ਇਹ ਵੀ ਪੜ੍ਹੋ- ਚੰਨ 'ਤੇ ਕੀ ਹੈ ਅਜਿਹਾ ਜਿਸ ਦੀ ਭਾਲ ਵੱਖ-ਵੱਖ ਦੇਸ਼ ਕਰ ਰਹੇ ਹਨ? ਜਾਣੋ ਸਾਰੇ ਅਹਿਮ ਸਵਾਲਾਂ ਦੇ ਜਵਾਬ

ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਇਤਿਹਾਸ ਕਰਿਸ਼ਮੇ ਨੂੰ ਅੰਜ਼ਾਮ ਦੇ ਚੁੱਕੇ ਹਨ। ਇਸਰੋ ਦੇ ਇਸ ਮਹੱਤਵਪੂਰਨ ਮਿਸ਼ਨ ਨੂੰ ਪੂਰੀ ਦੁਨੀਆ ਦੀਆਂ ਉਮੀਦਾਂ ਜੁੜੀਆਂ ਹਨ। ਇਸਰੋ ਦੇ ਇਸ ਮਹੱਤਵਪੂਰਨ ਮਿਸ਼ਨ ਨੂੰ ਲੈ ਕੇ ਪੂਰੇ ਦੇਸ਼ ਵਿਚ ਉਤਸ਼ਾਹ ਹੈ। ਚੰਦਰਯਾਨ-3 ਦੀ ਸਫ਼ਲਤਾ ਨੂੰ ਲੈ ਕੇ ਦੇਸ਼ ਭਰ ਦੇ ਮੰਦਰਾਂ 'ਚ ਪੂਤਾ ਕੀਤੀ ਜਾ ਰਹੀ ਹੈ, ਦੁਆ ਮੰਗੀ ਜਾ ਰਹੀ ਹੈ ਅਤੇ ਗੁਰਦੁਆਰਾ ਸਾਹਿਬ 'ਚ ਅਰਦਾਸਾਂ ਵੀ ਕੀਤੀਆਂ ਜਾ ਰਹੀ ਹੈ।

ਇਹ ਵੀ ਪੜ੍ਹੋ- Chandrayaan 3 Mission: ਚੰਨ 'ਤੇ ਸਿਰਫ ਇਕ ਦਿਨ ਕੰਮ ਕਰੇਗਾ ਲੈਂਡਰ-ਰੋਵਰ, ਜਾਣੋ ਲੈਂਡਿੰਗ ਤੋਂ ਬਾਅਦ ਕੀ ਹੋਵੇਗਾ?

ਚੰਦਰਮਾ 'ਤੇ ਕੀ ਖੋਜਿਆ ਜਾ ਸਕਦਾ ਹੈ?

ਰਿਪੋਰਟ ਮੁਤਾਬਕ ਚੰਦਰਮਾ 'ਤੇ ਸੂਰਜੀ ਊਰਜਾ, ਆਕਸੀਜਨ ਅਤੇ ਧਾਤੂਆਂ ਦੇ ਭਰਪੂਰ ਸਰੋਤ ਹਨ। ਚੰਦਰਮਾ ਦੀ ਸਤ੍ਹਾ 'ਤੇ ਮੌਜੂਦ ਜਾਣੇ-ਪਛਾਣੇ ਤੱਤਾਂ ਵਿਚ ਹਾਈਡ੍ਰੋਜਨ (H), ਆਕਸੀਜਨ (O), ਸਿਲੀਕਾਨ (Si), ਆਇਰਨ (Fe), ਮੈਗਨੀਸ਼ੀਅਮ (Mg), ਕੈਲਸ਼ੀਅਮ (Ca), ਐਲੂਮੀਨੀਅਮ (Al), ਮੈਂਗਨੀਜ਼ (Mn) ਅਤੇ ਟਾਈਟੇਨੀਅਮ (Ti)  ਸ਼ਾਮਲ ਹਨ।

ਇਹ ਵੀ ਪੜ੍ਹੋ-  Chandrayaan-3: 15 ਸਾਲਾਂ 'ਚ ਤੀਜਾ 'ਮਿਸ਼ਨ ਮੂਨ', ਚੰਨ ਨੂੰ ਵੀ ਹੋ ਗਿਆ ਇਸਰੋ ਨਾਲ ਲਗਾਵ

ਦੱਸ ਦੇਈਏ ਕਿ  ਚੰਦਰਯਾਨ-3 ਮਿਸ਼ਨ ਨੂੰ 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਸਫ਼ਲਤਾਪੂਰਵਕ ਪੰਧ 'ਚ ਪਹੁੰਚਾਇਆ ਗਿਆ, ਜਿਸ ਤੋਂ ਬਾਅਦ ਇਸ ਦੀ ਯਾਤਰਾ ਜਾਰੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu