ਧਰਤੀ ਦਾ ਪੰਧ ਛੱਡ ਕੇ ਚੰਦਰਮਾ ਦੇ ਰਸਤੇ ਵੱਲ ਨਿਕਲਿਆ ''ਚੰਦਰਯਾਨ-2''

08/14/2019 10:47:18 AM

ਨਵੀਂ ਦਿੱਲੀ— ਚੰਦਰਯਾਨ-2 ਨੇ ਮੰਗਲਵਾਰ ਰਾਤ ਨੂੰ 2 ਵਜ ਕੇ 21 ਮਿੰਟ 'ਤੇ ਧਰਤੀ ਦੇ ਪੰਧ ਤੋਂ ਬਾਹਰ ਨਿਕਲ ਕੇ ਚੰਦਰਮਾ ਵੱਲ ਆਪਣਾ ਸਫਰ ਸ਼ੁਰੂ ਕਰ ਦਿੱਤਾ ਹੈ। ਇਸਰੋ ਨੇ ਟਰਾਂਸ ਲੂਨਰ ਇੰਜੈਕਸ਼ਨ ਸਫਲਤਾ ਨਾਲ ਪੂਰਾ ਕੀਤਾ। ਇਸ ਦੌਰਾਨ ਸਪੇਸਕ੍ਰਾਫਟ ਦਾ ਲਿਕਵਿਡ ਇੰਜਣ 1,203 ਸੈਕਿੰਡ ਲਈ ਫਾਇਰ ਕੀਤਾ ਗਿਆ, ਜਿਸ ਨਾਲ 22 ਦਿਨ ਤਕ ਧਰਤੀ ਦੇ ਪੰਧ ਵਿਚ ਰਹਿਣ ਤੋਂ ਬਾਅਦ ਚੰਦਰਯਾਨ-2 ਚੰਦਰਮਾ ਵੱਲ ਨਿਕਲ ਪਿਆ। ਚੰਦਰਮਾ ਵਲੋਂ ਚੰਦਰਯਾਨ-2 ਦੀ ਸਫਲਤਾ ਬਾਰੇ ਇਸਰੋ ਦੇ ਚੇਅਰਮੈਨ ਕੇ. ਸਿਵਨ ਨੇ ਦੱਸਿਆ, ''ਚੰਦਰਯਾਨ-2 ਚੰਦਰਮਾ ਦੇ ਰਸਤੇ 'ਤੇ 6 ਦਿਨ ਚੱਲੇਗਾ ਅਤੇ 4.1 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 20 ਅਗਸਤ ਨੂੰ ਚੰਦਰਮਾ ਵਿਚ ਪਹੁੰਚੇਗਾ। ਦੱਸਣਯੋਗ ਹੈ ਕਿ ਚੰਦਰਮਾ ਤੋਂ ਧਰਤੀ ਦੀ ਦੂਰੀ 3.84 ਲੱਖ ਕਿਲੋਮੀਟਰ ਹੈ। ਚੰਦਰਯਾਨ-2 ਨੂੰ ਚੰਦਰਮਾ ਦੇ ਰਸਤੇ 'ਤੇ ਭੇਜਣ ਲਈ ਇਸਰੋ ਨੇ ਪਹਿਲਾਂ ਧਰਤੀ ਦੇ ਆਲੇ-ਦੁਆਲੇ ਉਸ ਦੇ ਪੰਧ ਨੂੰ ਵਧਾਇਆ ਸੀ, ਜਿਸ ਦਾ ਆਖਰੀ ਪੜਾਅ 6 ਅਗਸਤ ਨੂੰ ਪੂਰਾ ਕਰ ਲਿਆ ਗਿਆ ਸੀ। 
ੰਚੰਦਰਮਾ ਦੇ ਨੇੜੇ ਪਹੁੰਚਣ 'ਤੇ ਚੰਦਰਯਾਨ-2 ਦਾ ਪ੍ਰੋਪਲਸ਼ਨ ਸਿਸਟਮ ਫਿਰ ਤੋਂ ਫਾਇਰ ਹੋਵੇਗਾ, ਜਿਸ ਨਾਲ ਕ੍ਰਾਫਟ ਦੀ ਰਫਤਾਰ ਹੌਲੀ ਹੋ ਜਾਵੇਗੀ। ਇਸ ਨਾਲ ਇਹ ਸ਼ੁਰੂਆਤੀ ਪੰਧ 'ਚ ਰੁੱਕ ਜਾਵੇਗਾ। ਇਸ ਤੋਂ ਬਾਅਦ ਚੰਦਰਮਾ ਦੀ ਸਤ੍ਹਾ ਤੋਂ ਕਰੀਬ 100 ਕਿਲੋਮੀਟਰ ਦੀ ਉੱਚਾਈ 'ਤੇ ਚੰਦਰਯਾਨ-2 ਚੱਕਰ ਲਾਵੇਗਾ। ਇਸ ਤੋਂ ਬਾਅਦ ਲੈਂਡਰ ਵਿਕ੍ਰਮ ਆਰਬਿਟਰ ਤੋਂ ਵੱਖ ਹੋ ਜਾਵੇਗਾ ਅਤੇ ਚੰਦਰਮਾ ਦੇ ਪੰਧ 'ਚ ਦਾਖਲ ਹੋ ਜਾਵੇਗਾ। ਲੈਂਡਰ ਦੇ 6 ਸਤੰਬਰ ਨੂੰ 30 ਕਿਲੋਮੀਟਰ ਦੀ ਦੂਰੀ 'ਤੇ ਪਹੁੰਚਣ ਨਾਲ ਹੀ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇੱਥੇ ਦੱਸ ਦੇਈਏ ਕਿ ਚੰਦਰਯਾਨ-2 ਨੂੰ 22 ਜੁਲਾਈ ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ। ਭਾਰਤ ਦਾ ਇਹ ਦੂਜਾ ਮਿਸ਼ਨ ਹੈ, 11 ਸਾਲ ਪਹਿਲਾਂ ਚੰਦਰਯਾਨ-1 ਲਾਂਚ ਕੀਤਾ ਗਿਆ ਸੀ।

Tanu

This news is Content Editor Tanu