ਚੰਦਰਬਾਬੂ ਨਾਇਡੂ ਨੂੰ ਏਅਰਪੋਰਟ ''ਤੇ ਨਹੀਂ ਮਿਲੀ ਵੀ.ਆਈ.ਪੀ. ਸਹੂਲਤ, ਲਈ ਗਈ ਤਲਾਸ਼ੀ

06/15/2019 10:18:39 AM

ਵਿਜੇਵਾੜਾ— ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਹੁਣ ਵਿਰੋਧੀ ਧਿਰ ਦੇ ਨੇਤਾ ਐੱਨ. ਚੰਦਰਬਾਬੂ ਨਾਇਡੂ ਦੀ ਸ਼ੁੱਕਰਵਾਰ ਦੇਰ ਰਾਤ ਇੱਥੇ ਗੰਨਵਰਮ ਹਵਾਈ ਅੱਡੇ 'ਤੇ ਤਲਾਸ਼ੀ ਲਈ ਗਈ। ਨਾਇਡੂ ਨੂੰ ਜਹਾਜ਼ ਤੱਕ ਜਾਣ ਲਈ ਵੀ.ਆਈ.ਪੀ. ਸਹੂਲਤ ਤੋਂ ਵੀ ਵਾਂਝੇ ਕਰ ਦਿੱਤਾ ਗਿਆ ਅਤੇ ਆਮ ਯਾਤਰੀਆਂ ਨਾਲ ਬੱਸ 'ਚ ਯਾਤਰਾ ਕਰਨੀ ਪਈ। ਇਕ ਸੁਰੱਖਿਆ ਗਾਰਡ ਨੂੰ ਸੁਰੱਖਿਆ ਪ੍ਰਵੇਸ਼ ਦੁਆਰ 'ਤੇ ਨਾਇਡੂ ਦੀ ਤਲਾਸ਼ੀ ਲੈਂਦੇ ਦੇਖਿਆ ਗਿਆ। ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਮੁਖੀ ਨੂੰ ਜਹਾਜ਼ ਤੱਕ ਵੀ.ਆਈ.ਪੀ. ਵਾਹਨ 'ਤੇ ਪਹੁੰਚਣ ਦੀ ਮਨਜ਼ੂਰੀ ਵੀ ਨਹੀਂ ਦਿੱਤੀ ਗਈ। ਇਸ ਘਟਨਾ 'ਤੇ ਤੇਦੇਪਾ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਅਤੇ ਦੋਸ਼ ਲਗਾਇਆ ਗਿਆ ਕਿ ਭਾਜਪਾ ਅਤੇ ਵਾਈ.ਐੱਸ.ਆਰ. ਕਾਂਗਰਸ ਪਾਰਟੀ (ਵਾਈ.ਐੱਸ.ਆਰ.ਸੀ.ਪੀ.) ਬਦਲੇ ਦੀ ਰਾਜਨੀਤੀ ਕਰ ਰਹੀ ਹੈ।

ਤੇਦੇਪਾ ਨੇਤਾ ਅਤੇ ਰਾਜ ਦੇ ਸਾਬਕਾ ਗ੍ਰਹਿ ਮੰਤਰੀ ਚਿੰਨਾ ਰਾਜੱਪਾ ਨੇ ਕਿਹਾ ਕਿ ਅਧਿਕਾਰੀਆਂ ਦਾ ਰਵੱਈਆ ਨਾ ਸਿਰਫ ਅਪਮਾਨਜਨਕ ਸੀ ਸਗੋਂ ਉਨ੍ਹਾਂ ਨੇ ਨਾਇਡੂ ਦੀ ਸੁਰੱਖਿਆ ਨੂੰ ਕਦੇ ਵੀ ਇਸ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਨਾਇਡੂ ਦੀ ਉੱਚਿਤ ਸੁਰੱਖਿਆ ਯਕੀਨੀ ਕਰਨ ਦੀ ਮੰਗ ਕੀਤੀ।

DIsha

This news is Content Editor DIsha