ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤਾਂ, ਸ਼ਾਇਦ ਤੇਜਸਵੀ ਦੇਖਣ ਗਏ ਹਨ ਵਰਲਡ ਕੱਪ : ਰਾਜਦ ਨੇਤਾ

06/19/2019 2:35:37 PM

ਪਟਨਾ— ਬਿਹਾਰ 'ਚ ਚਮਕੀ ਬੁਖਾਰ ਨਾਲ ਹੋਈਆਂ ਮੌਤਾਂ 'ਤੇ ਨਿਤੀਸ਼ ਕੁਮਾਰ ਨਾਲ ਵਿਰੋਧੀ ਧਿਰ ਵੀ ਘਿਰਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਸੜਕ ਤੱਕ ਹਰ ਕੋਈ ਪੁੱਛ ਰਿਹਾ ਹੈ ਕਿ ਇਸ ਮੁੱਦੇ 'ਤੇ ਰਾਸ਼ਟਰੀ ਜਨਤਾ ਦਲ (ਰਾਜਦ) ਨੇਤਾ ਤੇਜਸਵੀ ਯਾਦਵ ਕਿਉਂ ਚੁੱਪ ਹਨ। ਇਸ ਦਰਮਿਆਨ ਰਾਜਦ ਦੇ ਸੀਨੀਅਰ ਨੇਤਾ ਰਘੁਵੰਸ਼ ਪ੍ਰਸਾਦ ਸਿੰਘ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਤੇਜਸਵੀ ਕਿੱਥੇ ਹਨ, ਸ਼ਾਇਦ ਉਹ ਕ੍ਰਿਕੇਟ ਵਿਸ਼ਵ ਕੱਪ ਦੇਖਣ ਗਏ ਹਨ, ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ।

ਬੁੱਧਵਾਰ ਨੂੰ ਰਘੁਵੰਸ਼ ਪ੍ਰਸਾਦ ਸਿੰਘ ਤੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਕੀ ਸਰਕਾਰ ਨਾਲ ਵਿਰੋਧੀ ਧਿਰ ਦੀ ਹਮਦਰਦੀ ਮਰ ਗਈ ਹੈ? ਹਾਲੇ ਤੱਕ ਵਿਰੋਧੀ ਧਿਰ ਦੇ ਨੇਤਾ ਦਾ ਬਿਆਨ ਕਿਉਂ ਨਹੀਂ ਆਇਆ? ਇਸ ਦਾ ਜਵਾਬ ਦਿੰਦੇ ਹੋਏ ਰਘੁਵੰਸ਼ ਪ੍ਰਸਾਦ ਸਿੰਘ ਨੇ ਕਿਹਾ ਕਿ ਹੁਣ ਮੈਨੂੰ ਪਤਾ ਨਹੀਂ ਹੈ ਕਿ ਉਹ (ਤੇਜਸਵੀ) ਇੱਥੇ ਹਨ ਜਾਂ ਨਹੀਂ ਪਰ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਵਰਲਡ ਕੱਪ ਚੱਲ ਰਿਹਾ ਹੈ ਤਾਂ ਤੇਜਸਵੀ ਉੱਥੇ ਗਏ ਹੋਣਗੇ। ਅਸੀਂ ਅਨੁਮਾਨ ਲਗਾਉਂਦੇ ਹਨ, ਕੋਈ ਜਾਣਕਾਰੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁਜ਼ੱਫਰਪੁਰ 'ਚ ਮਰਨ ਵਾਲੇ ਬੱਚਿਆਂ ਦਾ ਅੰਕੜਾ 113 ਤੱਕ ਪਹੁੰਚਿਆ ਹੈ। ਅੱਜ ਯਾਨੀ ਬੁੱਧਵਾਰ ਨੂੰ ਹੀ 4 ਬੱਚਿਆਂ ਨੇ ਦਮ ਤੋੜਿਆ ਹੈ ਪਰ ਲੱਗਦਾ ਨਹੀਂ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਆਉਣ ਨਾਲ ਕੋਈ ਫਰਕ ਪੈਂਦਾ। ਨਾ ਦਵਾਈ, ਨਾ ਸਹੀ ਇਲਾਜ। ਹੁਣ ਮਾਮਲਾ ਕੋਰਟ ਪਹੁੰਚ ਗਿਆ ਹੈ। ਸੋਮਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ ਹੋਵੇਗੀ। ਇਸ ਤੋਂ ਇਲਾਵਾ ਬਿਹਾਰ 'ਚ ਲੂ ਦਾ ਵੀ ਕਹਿਰ ਜਾਰੀ ਹੈ। 90 ਲੋਕ ਲੂ ਅਤੇ ਗਰਮੀ ਨਾਲ ਦਮ ਤੋੜ ਚੁਕੇ ਹਨ।

DIsha

This news is Content Editor DIsha