ਕਰਾਤੀ ਚਿਦੰਬਰਮ ਦੇ ਖਿਲਾਫ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ''ਚ ਕੀਤੀ ਅਪੀਲ, ਹੋ ਸਕਦੀ ਹੈ ਸੁਣਵਾਈ

08/14/2017 12:17:11 PM

ਨਵੀਂ ਦਿੱਲੀ—ਸਾਬਕਾ ਵਿਤ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਕਰਾਤੀ ਨੂੰ ਦਿੱਤੀ ਗਈ ਰਾਹਤ ਅਤੇ ਚੁਣੌਤੀ ਦੇਣ ਵਾਲੀ ਕੇਂਦਰ ਦੀ ਪਟੀਸ਼ਨ 'ਤੇ ਸੁਣਵਾਈ ਦੇ ਲਈ ਹਾਈ ਕੋਰਟ ਤਿਆਰ ਹੋ ਗਿਆ ਹੈ। ਅਸਲ 'ਚ ਸੀ.ਬੀ.ਆਈ. ਵੱਲੋਂ ਕਰਾਤੀ ਚਿਦੰਬਰਮ ਦੇ ਖਿਲਾਫ ਦਾਇਰ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਉਸ ਦੇ ਲੁਕ-ਆਊਟ ਸਰਕੁਲਰ 'ਤੇ ਰੋਕ ਲਗਾਉਣ ਦੀ ਮਦਰਾਸ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਕੇਂਦਰ ਸੁਪਰੀਮ ਕੋਰਟ ਪਹੁੰਚਿਆ। ਜ਼ਿਕਰਯੋਗ ਹੈ ਕਿ ਮਦਰਾਸ ਹਾਈ ਕੋਰਟ ਨੇ ਕੇਂਦਰ ਦੇ ਵੱਲੋਂ ਕਰਾਤੀ ਚਿਦੰਬਰਮ ਸਮੇਤ ਚਾਰ ਹੋਰ ਦੇ ਖਿਲਾਫ ਜਾਰੀ ਇਕ ਲੁਕ ਆਊਟ ਸਰਕੁਲਰ 'ਤੇ 10 ਅਗਸਤ ਨੂੰ ਰੋਕ ਲਗਾ ਦਿੱਤੀ ਸੀ। ਜਾਣਕਾਰੀ ਮੁਤਾਬਕ ਸੀ.ਬੀ.ਆਈ. ਦੇ ਵੱਲੋਂ ਦਾਖਲ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਪਾਸਪੋਰਟ ਕਾਨੂੰਨ ਦੇ ਤਹਿਤ ਕੇਂਦਰ ਨੇ ਇਕ ਸਰਕੁਲਰ ਜਾਰੀ ਕੀਤਾ ਸੀ। ਇਸ ਦੇ ਬਾਅਦ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਇਸ ਪਟੀਸ਼ਨ 'ਤੇ ਚਾਰ ਸਤੰਬਰ ਤੱਕ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ। ਕਰਾਤੀ ਦੇ ਇਲਾਵਾ ਜਿਨ੍ਹਾਂ ਲੋਕਾਂ ਨੂੰ ਆਖਰੀ ਰਾਹਤ ਦਿੱਤੀ ਗਈ, ਉਨ੍ਹਾਂ 'ਚ ਕਰਾਤੀ ਦੇ ਸਹਿਯੋਗੀ ਸੀ.ਬੀ.ਐਨ ਰੈੱਡੀ, ਰਵੀ ਵਿਸ਼ਨਾਥਨ, ਮੋਹਨਨ ਰਾਜੇਸ਼ ਅਤੇ ਐਮ ਭਾਸਕਰ ਰਮਨ ਸ਼ਾਮਲ ਹਨ।