ਗਦਰ ਪਾਰਟੀ ਦੀ ਸਥਾਪਨਾ ਦੇ 105 ਸਾਲ ਪੂਰੇ ਹੋਣ ਦਾ ਅਮਰੀਕਾ ''ਚ ਮਨਾਇਆ ਜਸ਼ਨ

07/16/2018 2:56:00 AM

ਐਸਟੋਰੀਆ — ਗਦਰ ਪਾਰਟੀ ਦੀ ਸਥਾਪਨਾ ਦੇ 105 ਸਾਲ ਪੂਰੇ ਹੋਣ ਦਾ ਜਸ਼ਨ ਅਮਰੀਕਾ ਦੇ ਐਸਟੋਰੀਆ ਸ਼ਹਿਰ 'ਚ ਮਨਾਇਆ ਗਿਆ। ਭਾਰਤ ਦੀ ਆਜ਼ਾਦੀ ਦੇ ਅੰਦੋਲਨ 'ਚ ਇਸ ਪਾਰਟੀ ਨੇ ਯੋਗਦਾਨ ਦਿੱਤਾ ਸੀ। ਰਾਜ ਦੇ ਸੀਨੀਅਰ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਓਰੇਗਨ ਦੇ ਸਕੂਲਾਂ 'ਚ ਇਸ ਇਤਿਹਾਸਕ ਪ੍ਰੋਗਰਾਮ ਦਾ ਮਹੱਤਵ ਪੜਾਇਆ ਜਾਵੇਗਾ।
ਇਤਿਹਾਸਕ ਸ਼ਹਿਰ ਐਸਟੋਰੀਆ 'ਚ ਕੁਝ ਭਾਰਤੀ-ਅਮਰੀਕੀ ਪਰਿਵਾਰ ਹਨ ਪਰ ਅਧਿਕਾਰਕ ਰਿਕਾਰਡ ਮੁਤਾਬਕ ਇਸ ਸ਼ਹਿਰ 'ਚ 1970 'ਚ 74 ਹਿੰਦੂ ਮਰਦ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪੰਜਾਬੀ ਸਨ। ਇਹ ਭਾਰਤੀ ਇਥੇ ਲੱਕੜੀ ਵੱਢਣ ਵਾਲੀ ਸਥਾਨਕ ਕੰਪਨੀ 'ਚ ਕਾਮਿਆਂ ਦੇ ਤੌਰ 'ਤੇ ਕੰਮ ਕਰਦੇ ਸਨ ਅਤੇ ਗਦਰ ਪਾਰਟੀ ਦੇ ਪਹਿਲੇ ਸਥਾਪਨਾ ਸੰਮੇਲਨ 'ਚ ਹਿੱਸਾ ਲੈਣ ਲਈ ਇਕੱਠੇ ਆਏ ਸਨ।