ਸਤੇਂਦਰ ਜੈਨ 'ਤੇ ਮੁਕੱਦਮਾ ਚਲਾਉਣ ਲਈ ਸੀ.ਬੀ.ਆਈ. ਨੂੰ ਮਿਲੀ ਮਨਜ਼ੂਰੀ

11/30/2018 12:30:16 AM

ਨਵੀਂ ਦਿੱਲੀ— ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵਧ ਗਈਆਂ ਹਨ। ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ 'ਚ ਗ੍ਰਹਿ ਮੰਤਰਾਲਾ ਨੇ ਸੀ.ਬੀ.ਆਈ. ਨੂੰ ਉਨ੍ਹਾਂ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੀ.ਬੀ.ਆਈ. ਦਾ ਦਾਅਵਾ ਹੈ ਕਿ ਜੈਨ ਨੇ ਗੈਰ-ਕਾਨੂੰਨੀ ਰੂਪ ਨਾਲ 200 ਬੀਘਾ ਖੇਤੀ ਯੋਗ ਜ਼ਮੀਨ ਖਰੀਦੀ। ਸੀ.ਬੀ.ਆਈ. ਨੇ ਕਿਹਾ ਕਿ ਇਹ ਸੰਪਤੀ ਉਨ੍ਹਾਂ ਦੀ ਕੰਪਨੀ ਦੇ ਨਾਂ ਤੇ ਪਿਛਲੇ ਪੰਜ ਸਾਲ 'ਚ ਖਰੀਦੀ ਗਈ। ਦਾਅਵਾ ਹੈ ਕਿ ਇਸ ਜ਼ਮੀਨ ਨੂੰ ਖਰੀਦਣ 'ਚ ਕਾਲੇ ਦਾ ਇਸਤੇਮਾਲ ਕੀਤਾ ਗਿਆ।

ਦੱਸ ਦਈਏ ਕਿ ਸੀ.ਬੀ.ਆਈ. ਨੇ 24 ਅਗਸਤ 2017 'ਚ ਇਙ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਾਲ ਸਤੇਂਦਰ ਜੈਨ ਦੇ ਮਕਾਨ ਸਣੇ 6 ਹੋਰ ਥਾਵਾਂ 'ਤੇ ਸੀ.ਬੀ.ਆਈ. ਨੇ ਛਾਪਾ ਮਾਰਿਆ ਸੀ। ਧਨ ਸੋਧ ਮਾਮਲੇ 'ਚ ਵੀ ਮੰਤਰੀ ਸਤੇਂਦਰ ਜੈਨ ਤੋਂ ਈ.ਡੀ. ਨੇ ਪੁੱਛਗਿੱਛ ਕੀਤੀ ਸੀ। ਹਾਲੇ ਦੋ ਦਿਨ ਪਹਿਲਾਂ ਹੀ ਜੈਨ ਨੂੰ ਇਕ ਰਾਹਤ ਦੇਣ ਵਾਲੀ ਖਬਰ ਮਿਲੀ ਸੀ। 2013 'ਚ ਹੋਏ ਦੰਗੇ ਤੇ ਹੋਰ ਮਾਮਲਿਆਂ 'ਚ ਕੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਦਰਅਸਲ ਇਹ ਕੇਸ 35 ਵਿਧਾਇਕਾਂ 'ਤੇ ਦਰਜ ਕੀਤਾ ਗਿਆ ਸੀ, ਜਿਨ੍ਹਾਂ 'ਚ 32 ਵਿਧਾਇਕ ਬਰੀ ਹੋ ਚੁੱਕੇ ਹਨ।

ਗ੍ਰਹਿ ਮੰਤਰਾਲਾ ਦੇ ਇਸ ਫੈਸਲੇ ਦੀ ਸੂਚਨਾ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ 'ਤੇ ਇਸ ਦਾ ਵਿਰੋਧ ਕੀਤਾ ਸੀ। ਉਨ੍ਹਾਂ ਲਿਖਿਆ, 'ਸਤੇਂਦਰ ਜੈਨ ਨੇ ਕੱਟੀ ਕਲੋਨੀਆਂ ਨੂੰ ਪੱਕਾ ਕਰਨ ਦੀ ਸਕੀਮ ਬਣਾਈ। ਕੇਂਦਰ ਨੇ ਉਸ ਨੂੰ ਪਾਸ ਤਾਂ ਕੀਤਾ ਨਹੀਂ, ਸਗੋਂ ਸਤੇਂਦਰ ਜੈਨ 'ਤੇ ਕੇਸ ਦਰਜ ਕਰ ਦਿੱਤਾ। ਬੀਜੇਪੀ ਕੱਚੀ ਕਲੋਨੀਆਂ ਨੂੰ ਪੱਕਾ ਕਰਨ ਦੇ ਸਖਤ ਖਿਲਾਫ ਹਨ। ਬੀਜੇਪੀ ਦਿੱਲੀ ਵਾਲਿਆਂ ਦੀ ਦੁਸ਼ਮਣ ਹੈ।'

Inder Prajapati

This news is Content Editor Inder Prajapati