ਸਾਬਕਾ ਸੀ. ਐੱਮ. ਹਰੀਸ਼ ਰਾਵਤ ਨੂੰ ਸੀ. ਬੀ. ਆਈ. ਦਾ ਨੋਟਿਸ

10/27/2023 8:23:03 PM

ਦੇਹਰਾਦੂਨ, (ਯ. ਐੱਨ. ਆਈ.)- ਸੜਕ ਹਾਦਸੇ ਤੋਂ ਬਾਅਦ ਜੌਲੀਗ੍ਰਾਂਟ ਹਸਪਤਾਲ ’ਚ ਦਾਖਲ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਸ਼ੁੱਕਰਵਾਰ ਸੀ. ਬੀ. ਆਈ. ਨੇ ਨੋਟਿਸ ਦਿੰਦੇ ਹੋਏ ਉਨ੍ਹਾਂ ਨੂੰ 7 ਨਵੰਬਰ ਨੂੰ ਆਪਣੀ ਆਵਾਜ਼ ਦਾ ਨਮੂਨਾ ਦੇਣ ਲਈ ਬੁਲਾਇਆ ਹੈ। ਸੀਨੀਅਰ ਕਾਂਗਰਸੀ ਆਗੂ ਨੂੰ ਇਹ ਨੋਟਿਸ ਸਾਲ 2016 ਦੇ ‘ਸਟਿੰਗ ਆਪ੍ਰੇਸ਼ਨ’ ਮਾਮਲੇ ’ਚ ਦਿੱਤਾ ਗਿਆ ਹੈ।

ਸਾਬਕਾ ਕੇਂਦਰੀ ਮੰਤਰੀ ਨੇ ਸੀ. ਬੀ. ਆਈ ਵਲੋਂ ਨੋਟਿਸ ਦਿੱਤੇ ਜਾਣ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਅਤੇ ਕਿਹਾ ਕਿ ਹਸਪਤਾਲ ਵਿਚ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਸੀ. ਬੀ. ਆਈ. ਦੇ ਦੋਸਤ ਆਏ ਅਤੇ ਉਨ੍ਹਾਂ ਨੂੰ ਨੋਟਿਸ ਦਿੱਤਾ। ਉਨ੍ਹਾਂ ਲਿਖਿਆ ਕਿ ਜੌਲੀਗ੍ਰਾਂਟ ਹਸਪਤਾਲ ’ਚ ਮੇਰੀ ਸਿਹਤ ਦੀ ਜਾਣਕਾਰੀ ਲੈਣ ਲਈ ਇਕ ਬਹੁਤ ਹੀ ਮਹੱਤਵਪੂਰਨ ਸੰਸਥਾ ਆਈ। ਸੀ. ਬੀ. ਆਈ. ਦੇ ਦੋਸਤ ਆਏ ਅਤੇ ਉਨ੍ਹਾਂ ਨੇ ਮੈਨੂੰ ਇਸ ਨੋਟਿਸ ਦਿੱਤਾ ਤਾਂ ਮੈਨੂੰ ਬੜੀ ਹੈਰਾਨੀ ਹੋਈ। ਰਾਵਤ ਨੇ ਵਿਅੰਗ ਕਸਦੇ ਹੋਏ ਕਿਹਾ ਕਿ ਹਸਪਤਾਲ ਵਿਚ ਲੋਕ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਆ ਰਹੇ ਹਨ ਤਾਂ ਸੀ. ਬੀ. ਆਈ. ਨੂੰ ਵੀ ਲੱਗਾ ਹੋਵੇਗਾ ਕਿ ਉਨ੍ਹਾਂ ਨੂੰ ਦੇਸ਼ ਦੀ ਅਖੰਡਤਾ, ਏਕਤਾ, ਸੁਰੱਖਿਆ ਅਤੇ ਲੋਕਤੰਤਰ ਨੂੰ ਕੁਝ ਜ਼ਿਆਦਾ ਖਤਰਾ ਹੈ, ਇਸ ਲਈ ਉਨ੍ਹਾਂ ਨੇ ਹਸਪਤਾਲ ਨੂੰ ਹੀ ਨੋਟਿਸ ਦੇ ਦਿੱਤਾ।

Rakesh

This news is Content Editor Rakesh