ਰਾਜੀਵ ਕੁਮਾਰ ਕੋਲੋਂ ਸੀ. ਬੀ. ਆਈ. ਨੇ ਲਗਾਤਾਰ ਚੌਥੇ ਦਿਨ ਕੀਤੀ ਪੁੱਛਗਿੱਛ

02/12/2019 11:13:49 PM

ਸ਼ਿਲਾਂਗ– ਕੋਲਕਾਤਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਕੋਲੋਂ ਸ਼ਾਰਦਾ ਚਿੱਟ ਫੰਡ ਘਪਲੇ ਨਾਲ ਸਬੰਧਤ ਮਾਮਲੇ ਵਿਚ ਸੀ. ਬੀ. ਆਈ. ਦੀ ਟੀਮ ਨੇ ਮੰਗਲਵਾਰ ਲਗਾਤਾਰ ਚੌਥੇ ਦਿਨ ਵੀ ਪੁੱਛਗਿੱਛ ਕੀਤੀ। ਰਾਜੀਵ ਕੁਮਾਰ ਸਵੇਰੇ 10.30 ਵਜੇ ਸੀ. ਬੀ. ਆਈ. ਦੇ ਦਫਤਰ ਵਿਖੇ ਪੁੱਜੇ।

ਉਨ੍ਹਾਂ ਕੋਲੋਂ ਸ਼ਨੀਵਾਰ ਤੋਂ ਪੁੱਛਗਿੱਛ ਹੋ ਰਹੀ ਹੈ। ਕੋਲਕਾਤਾ ਦੇ ਪੁਲਸ ਕਮਿਸ਼ਨਰ ਪਿਛਲੇ 3 ਦਿਨਾਂ ਵਿਚ ਸਥਾਨਕ ਉੱਚ ਸੁਰੱਖਿਆ ਵਾਲੇ ਸੀ. ਬੀ. ਆਈ. ਦਫਤਰ ਵਿਚ 24 ਘੰਟਿਆਂ ਤੋਂ ਵੱਧ ਦਾ ਸਮਾਂ ਬਿਤਾ ਚੁੱਕੇ ਹਨ। ਉਨ੍ਹਾਂ ਕੋਲੋਂ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਐੱਮ. ਪੀ. ਕੁਣਾਲ ਘੋਸ਼ ਨਾਲ ਪੁੱਛਗਿੱਛ ਕੀਤੀ ਗਈ। ਘੋਸ਼ ਕੋਲੋਂ ਪੁੱਛਗਿੱਛ ਮੁਕੰਮਲ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਕੋਲਕਾਤਾ ਪਰਤਣ ਦੀ ਆਗਿਆ ਦੇ ਦਿੱਤੀ ਗਈ ਹੈ।

Inder Prajapati

This news is Content Editor Inder Prajapati