ਮਮਤਾ ਦੇ ਭਤੀਜੇ ''ਤੇ CBI ਦਾ ਸ਼ਿਕੰਜਾ, ਰੁਜਿਰਾ ਬੈਨਰਜੀ ਤੋਂ 1 ਘੰਟੇ ਪੁੱਛਗਿੱਛ

02/23/2021 9:50:57 PM

ਕੋਲਕਾਤਾ (ਭਾਸ਼ਾ)- ਸੀ. ਬੀ. ਆਈ. (ਕੇਂਦਰੀ ਜਾਂਚ ਬਿਊਰੋ) ਦੀ ਇਕ ਟੀਮ ਨੇ ਮੰਗਲਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਦੱਖਣੀ ਕੋਲਕਾਤਾ ਸਥਿਤ ਰਿਹਾਇਸ਼ 'ਤੇ ਉਨ੍ਹਾਂ ਦੀ ਪਤਨੀ ਰੁਜਿਰਾ ਬੈਨਰਜੀ ਤੋਂ ਕੋਲਾ ਚੋਰੀ ਮਾਮਲੇ ਵਿਚ ਪੁੱਛਗਿਛ ਕੀਤੀ। ਸੀ. ਬੀ. ਆਈ. ਦੀ ਟੀਮ ਦੁਪਹਿਰ ਲਗਭਗ 12 ਵਜੇ ਅਭਿਸ਼ੇਕ ਦੀ ਰਿਹਾਇਸ਼ 'ਤੇ ਪਹੁੰਚੀ ਅਤੇ ਤਕਰੀਬਨ 1 ਘੰਟਾ ਉਸ ਨੇ ਰੁਜਿਰਾ ਕੋਲੋਂ ਪੁੱਛਗਿਛ ਕੀਤੀ। ਭਾਰੀ ਸੁਰੱਖਿਆ ਦਸਤੇ ਦੀ ਮੌਜੂਦਗੀ ਦਰਮਿਆਨ ਟੀਮ ਦੁਪਹਿਰ ਤਕਰੀਬਨ ਸਵਾ 1 ਵਜੇ ਉਥੋਂ ਰਵਾਨਾ ਹੋਈ। ਸੂਤਰਾਂ ਨੇ ਦੱਸਿਆ ਕਿ ਨਾਜਾਇਜ਼ ਕੋਲਾ ਘਪਲਾ ਮਾਮਲੇ ਵਿਚ ਸੀ. ਬੀ. ਆਈ. ਨੇ ਰੁਜਿਰਾ ਦੇ ਬੈਂਕ ਲੈਣ-ਦੇਣ ਦਾ ਵੇਰਵਾ ਮੰਗਿਆ ਹੈ।
ਰੁਜਿਰਾ ਬੈਨਰਜੀ ਨੇ ਸੋਮਵਾਰ ਨੂੰ ਸੀ. ਬੀ. ਆਈ. ਦੇ ਸੰਮਨ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਕੋਲਾ ਚੋਰੀ ਘਪਲੇ ਵਿਚ ਪੁੱਛਗਿਛ ਲਈ ਉਹ 23 ਫਰਵਰੀ 2021 ਨੂੰ ਦੁਪਹਿਰ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਮੁਹੱਈਆ ਰਹੇਗੀ। ਸੀ. ਬੀ. ਆਈ. ਨੇ ਸੋਮਵਾਰ ਨੂੰ ਰੁਜਿਰਾ ਦੀ ਭੈਣ ਮੇਨਕਾ ਗੰਭੀਰ ਨਾਲ ਵੀ ਇਸ ਮਾਮਲੇ ਵਿਚ ਮਾਮਲੇ ਵਿਚ ਪੁੱਛਗਿੱਛ ਕੀਤੀ ਸੀ। ਸੀ. ਬੀ. ਆਈ. ਦੀ 2 ਮਹਿਲਾ ਅਧਿਕਾਰੀ ਪੁੱਛਗਿਛ ਲਈ ਸੋਮਵਾਰ ਨੂੰ ਰੁਜਿਰਾ ਦੀ ਭੈਣ ਮੇਨਕਾ ਗੰਭੀਰ ਦੇ ਕੋਲਕਾਤਾ ਸਥਿਤ ਰਿਹਾਇਸ਼ 'ਤੇ ਪਹੁੰਚੀ ਸੀ ਅਤੇ ਉਨ੍ਹਾਂ ਤੋਂ ਤਕਰੀਬਨ 3 ਘੰਟੇ ਤੱਕ ਪੁੱਛਗਿੱਛ ਕੀਤੀ ਸੀ।
ਸੀ. ਬੀ. ਆਈ. ਤੋਂ ਵੀ ਪਹਿਲਾਂ ਮਮਤਾ ਪਹੁੰਚੀ ਭਤੀਜੇ ਦੇ ਘਰ
ਸੀ. ਬੀ. ਆਈ. ਟੀਮ ਦੇ ਪਹੁੰਚਣ ਤੋਂ ਵੀ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਦੱਖਣੀ ਕੋਲਕਾਤਾ ਵਿਚ ਹਰੀਸ਼ ਮੁਖਰਜੀ ਰੋਡ ਸਥਿਤ ਰਿਹਾਇਸ਼ 'ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੀ। ਮਮਤਾ ਇਥੇ 10 ਮਿੰਟ ਰੁਕ ਕੇ ਵਾਪਸ ਪਰਤ ਗਈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh