ਸ਼ਾਰਦਾ ਚਿੱਟਫੰਡ ਮਾਮਲਾ : ਕੋਲਕਾਤਾ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਪਹੁੰਚੀ ਸੀ.ਬੀ.ਆਈ. ਦੀ ਟੀਮ

09/13/2019 7:06:45 PM

ਕੋਲਕਾਤਾ— ਸ਼ਾਰਦਾ ਚਿੱਟ ਫੰਡ ਮਾਮਲੇ 'ਚ ਕੋਲਕਾਤਾ ਹਾਈਕੋਰਟ ਵੱਲੋਂ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਦੀ ਗ੍ਰਿਫਤਾਰੀ 'ਤੇ ਲੱਗੀ ਰੋਕ ਹਟਦੇ ਹੀ ਸੀ.ਬੀ.ਆਈ. ਦੀ ਟੀਮ ਸਰਗਰਮ ਹੋ ਗਈ ਅਤੇ ਰਾਜੀਵ ਕੁਮਾਰ ਦੇ ਘਰ ਪਹੁੰਚੀ। ਹਾਲਾਂਕਿ ਉਹ ਘਰ 'ਤੇ ਨਹੀਂ ਮਿਲੇ। ਸੀ.ਬੀ.ਆਈ. ਨੇ ਰਾਜੀਵ ਕੁਮਾਰ ਦੇ ਘਰ ਦੇ ਬਾਹਰ ਨੋਟਿਸ ਲਗਾ ਕੇ ਉਨ੍ਹਾਂ ਨੂੰ ਕੱਲ ਸੀ.ਬੀ.ਆਈ. ਦਫਤਰ 'ਚ ਪੇਸ਼ ਹੋਣ ਨੂੰ ਕਿਹਾ ਹੈ। ਸੂਤਰਾਂ ਮੁਤਾਬਕ ਰਾਜੀਵ ਕੁਮਾਰ ਛੁੱਟੀ 'ਤੇ ਹਨ। ਉਹ ਪਿਛਲੇ ਮੰਗਲਵਾਰ ਤੋਂ ਛੁੱਟੀ 'ਤੇ ਹਨ।
ਇਸ ਤੋਂ ਪਹਿਲਾਂ ਰਾਜੀਵ ਕੁਮਾਰ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਜਸਟਿਸ ਮਧੁਮਿਤਾ ਮਿਤਰਾ ਨੇ ਕਿਹਾ ਕਿ ਜਾਂਚ ਨਾਲ ਕਿਸੇ ਅਧਿਕਾਰੀ ਦੀ ਪ੍ਰਤੀਸ਼ਠਾ ਪ੍ਰਭਾਵਿਤ ਨਹੀਂ ਹੁੰਦੀ। ਇਕ ਜ਼ਿੰਮੇਵਾਰੀ ਅਧਿਕਾਰੀ ਹਰ ਤਰ੍ਹਾਂ ਨਾਲ ਮਦਦ ਕਰਨੀ ਚਾਹੀਦੀ ਹੈ। ਰਾਜੀਵ ਕੁਮਾਰ ਦੇ ਸੁਰੱਖਿਆ ਦੀ ਅਪੀਲ ਨੂੰ ਵੀ ਖਾਰਿਜ ਕਰ ਦਿੱਤਾ ਗਿਆ। ਜੱਜ ਨੇ ਕਿਹਾ ਕਿ ਜੇਕਰ ਕੋਰਟ ਰਾਜੀਵ ਕੁਮਾਰ ਨੂੰ ਸੁਰੱਖਿਆ ਦੇਵੇਗਾ ਤਾਂ ਇਸ ਨਾਲ ਜਾਂਚ ਪ੍ਰਭਾਵਿਤ ਹੋਵੇਗੀ। ਕਾਨੂੰਨ ਸਾਰਿਆਂ ਲਈ ਬਰਾਬਰ ਹੈ।
ਰਾਜੀਵ ਕੁਮਾਰ 'ਤੇ ਘਪਲੇ ਦੇ ਸਬੂਤਾਂ ਨਾਲ ਛੇੜਛਾੜ ਦਾ ਗੰਭੀਰ ਦੋਸ਼ ਹੈ। ਸੁਪਰੀਮ ਕੋਰਟ ਨੇ ਮਈ 2014 'ਚ ਸੁਦਪਿਤ ਸੇਨ ਨੀਤ ਸ਼ਾਰਦਾ ਸਮੂਹ ਸਣੇ ਕਈ ਚਿੱਟਫੰਡ ਘਪਲਿਆਂ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਸੀ। ਇਨ੍ਹਾਂ ਘਪਲਿਆਂ ਦੇ ਜ਼ਰੀਏ ਨਿਵੇਸ਼ਕਾਂ ਨੂੰ 2500 ਕਰੋੜ ਰੁਪਏ ਦਾ ਚੂਨਾ ਲਗਾਇਆ ਗਿਆ ਸੀ। ਰਾਜੀਵ ਕੁਮਾਰ 2013 'ਚ ਬਿਧਾਨਨਗਰ ਪੁਲਸ ਕਮਿਸ਼ਨਰ ਸਨ ਜਦੋਂ ਇਸ ਘਪਲੇ ਦਾ ਖੁਲਾਸਾ ਹੋਇਆ ਸੀ। ਰਾਜੀਵ ਕੁਮਾਰ 'ਤੇ ਘਪਲੇ ਦੇ ਸਬੂਤਾਂ ਨਾਲ ਛੇੜਛਾੜ ਦਾ ਗੰਭੀਰ ਦੋਸ਼ ਹੈ।

Inder Prajapati

This news is Content Editor Inder Prajapati