ਕੈਟ ਸਰਵੇ ਦਾ ਖੁਲਾਸਾ, ਦੀਵਾਲੀ 'ਤੇ 60 ਫੀਸਦੀ ਘੱਟ ਵਿਕਿਆ ਚੀਨੀ ਸਮਾਨ

10/31/2019 9:25:12 PM

ਨਵੀਂ ਦਿੱਲੀ — ਦੀਵਾਲੀ ਦੌਰਾਨ ਵੱਖ-ਵੱਖ ਤਰ੍ਹਾਂ ਦੇ ਚਾਈਨੀਜ਼ ਸਾਮਾਨਾਂ ਦੀ ਵਿਕਰੀ ਘੱਟ ਹੋਈ ਹੈ। ਬੀਤੇ ਸਾਲ ਦੇ ਮੁਕਾਬਲੇ ਵਿਕਰੀ 'ਚ 60 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਖੁਲਾਸਾ ਕਾਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਆਫ ਆਲ ਇੰਡੀਆ ਟ੍ਰੇਡਰਸ ਦੇ ਇਕ ਸਰਵੇ 'ਚ ਹੋਇਆ ਹੈ। ਦੀਵਾਲੀ ਤੋਂ ਇਕ ਦਿਨ ਪਹਿਲਾਂ ਤਕ ਦੇਸ਼ ਦੇ ਕਰੀਬ 2 ਦਰਜਨ ਵੱਡੇ ਸ਼ਹਿਰਾਂ 'ਚ ਇਹ ਸਰਵੇ ਕੀਤਾ ਗਿਆ ਸੀ।

8 ਹਜ਼ਾਰ ਕਰੋੜ ਤੋਂ 3200 ਕਰੋੜ 'ਤੇ ਆ ਗÎਈ ਵਿਕਰੀ
ਕੈਟ ਦੇ ਸਰਵੇ ਦੀ ਮੰਨੀਏ ਤਾਂ 2018 'ਚ ਦੀਵਾਲੀ ਦੌਰਾਨ 8 ਹਜ਼ਾਰ ਕਰੋੜ ਰੁਪਏ ਦੇ ਚਾਈਨੀਜ਼ ਸਾਮਾਨ ਵਿਕੇ ਸਨ। ਜਦਕਿ ਇਸ ਸਾਲ ਸਿਰਫ 3200 ਕਰੋੜ ਰੁਪਏ ਦੀ ਵਿਕਰੀ ਹੋਈ ਹੈ। ਸਰਵੇ 'ਚ ਸਾਹਮਣੇ ਆਇਆ ਹੈ ਕਿ ਦੀਵਾਲੀ ਸਮੇਂ ਗਿਫਟ ਆਈਟਮ, ਇਲੈਕਟ੍ਰਿਕਲ ਗੈਜੇਟਸ, ਫੈਂਸੀ ਲਾਈਟਸ, ਭਾਂਡੇ ਅਤੇ ਰਸੋਈ ਉਪਕਰਣ, ਭਾਰਤੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ, ਘਰ ਦੇ ਸਜਾਵਟ ਦਾ ਸਾਮਾਨ, ਖਿਡੌਣੇ ਗਾਰਮੈਂਟਸ ਅਤੇ ਫੈਸ਼ਨ ਆਦਿ ਸਾਮਾਨ ਦੀ ਵਿਕਰੀ ਹੁੰਦੀ ਹੈ।

21 ਸ਼ਹਿਰਾਂ 'ਚ 5 ਦਿਨ ਚੱਲਿਆ ਕੈਟ ਸਰਵੇ
ਸਰਵੇ ਕਰਨ ਵਾਲੀ ਸੰਸਥਾ ਕੈਟ ਦਾ ਕਹਿਣਾ ਹੈ ਕਿ ਦੀਵਾਲੀ ਦੇ ਸਮੇਂ 24 ਅਕਤੂਬਰ ਤੋਂ 29 ਅਕਤੂਬਰ ਵਿਚਾਲੇ ਚਾਈਨੀਜ਼ ਸਾਮਾਨ ਦੀ ਵਿਕਰੀ ਜਾਣਨ ਦਾ ਸਰਵੇ ਕੀਤਾ ਗਿਆ ਸੀ। ਇਹ ਸਰਵੇ ਦੇਸ਼ ਦੇ 21 ਵੱਡੇ ਸ਼ਹਿਰ ਦਿੱਲੀ, ਮੁੰਬਈ, ਚੇਨਈ, ਬੈਂਗਲੁਰੂ, ਹੈਦਰਾਬਾਦ, ਰਾਇਪੁਰ, ਨਾਗਪੁਰ, ਪੁਣੇ, ਭੋਪਾਲ, ਜੈਪੁਰ, ਲਖਨਊ, ਕਾਨਪੁਰ ਅਹਿਮਦਾਬਾਦ, ਰਾਂਚੀ, ਦੇਹਰਾਦੂਨ, ਜੰਮੂ, ਕੋਇੰਬਟੂਰ, ਭੂਵਨੇਸ਼ਵਰ, ਕੋਲਕਾਤਾ, ਪਾਂਡੀਚੇਰੀ ਅਤੇ ਤਿਨਸੁਕੀਆ 'ਚ ਕੀਤਾ ਗਿਆ ਸੀ। ਸਰਵੇ ਦੌਰਾਨ 85 ਫੀਸਦੀ ਵਪਾਰੀਆਂ ਨੇ ਕਿਹਾ ਕਿ ਦੀਵਾਲੀ ਦੌਰਾਨ ਚੀਨੀ ਉਤਪਾਦਾਂ ਦੀ ਵਿਕਰੀ 'ਚ ਗਿਰਾਵਟ ਦੇਖੀ ਗਈ ਹੈ।

Inder Prajapati

This news is Content Editor Inder Prajapati