ਇਸਲਾਮਿਕ ਬੈਂਕਿੰਗ ਦੇ ਨਾਂ ’ਤੇ ਠੱਗੀ ਮਾਮਲੇ ''ਚ ਦੋ IPS ''ਤੇ ਕੇਸ ਦਰਜ

02/05/2020 1:26:15 AM

ਨਵੀਂ ਦਿੱਲੀ - ਸੀ.ਬੀ.ਆਈ. ਨੇ ਆਈ-ਮੋਨੇਟਰੀ ਐਡਵਾਈਜ਼ਰੀ (ਆਈ. ਐੱਮ. ਏ.) ਦੇ 4 ਹਜ਼ਾਰ ਕਰੋੜ ਰੁਪਏ ਦੇ ਘਪਲੇ ਵਿਚ ਕਰਨਾਟਕ ਕੇਡਰ ਦੇ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਹੇਮੰਤ ਨਿੰਬਾਲਕਰ ਅਤੇ ਅਜੇ ਹਿਲੋਰੀ ਸਮੇਤ 8 ਹੋਰਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਇਸਲਾਮਿਕ ਬੈਂਕਿੰਗ ਦੇ ਨਾਂ 'ਤੇ ਨਿਵੇਸ਼ਕਾਂ ਨਾਲ ਠੱਗੀ ਮਾਰਨ ਦਾ ਹੈ।

ਸਾਲ 1998 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਨਿੰਬਾਲਕਰ ਅਤੇ ਸਾਲ 2008 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਿਲੋਰੀ ਦੀ ਭੂਮਿਕਾ ਦੀ ਜਾਂਚ ਦੇ ਮਾਮਲੇ ਵਿਚ ਕਰਨਾਟਕ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੀ. ਬੀ. ਆਈ. ਨੇ ਇਹ ਕਦਮ ਉਠਾਇਆ ਹੈ। ਨਿੰਬਾਲਕਰ ਉਸ ਸਮੇਂ ਡਾਇਰੈਕਟਰ ਜਨਰਲ (ਸੀ. ਆਈ. ਡੀ.-ਈ. ਓ. ਡਬਲਯੂ.) ਅਤੇ ਹਿਲੋਰੀ ਬੇਂਗਲੁਰੂ ਪੂਰਬੀ ਦੇ ਡੀ. ਸੀ. ਪੀ. ਸਨ। ਦੋਸ਼ ਹੈ ਕਿ ਦੋਵਾਂ ਅਧਿਕਾਰੀਆਂ ਨੇ ਆਈ. ਐੱਮ. ਏ. ਦੇ ਸੰਸਥਾਪਕ ਮਨਸੂਰ ਖਾਨ ਦੀ ਮਦਦ ਕੀਤੀ ਸੀ। ਸੀ. ਬੀ. ਆਈ. ਨੇ ਦੋਸ਼ ਲਾਇਆ ਕਿ 2016 ਤੋਂ ਭਾਰਤੀ ਰਿਜ਼ਰਵ ਬੈਂਕ ਨੇ ਆਈ. ਐੱਮ. ਏ. ਗਰੁੱਪ ਦੀਆਂ ਸਰਗਰਮੀਆਂ 'ਤੇ ਲਗਾਤਾਰ ਇਤਰਾਜ਼ ਜਤਾਇਆ ਸੀ।

Inder Prajapati

This news is Content Editor Inder Prajapati