ਲਾੜੀ ਦੇ ਮੇਕਅਪ ਨੇ ਭੰਬਲ-ਭੂਸੇ ''ਚ ਪਾਇਆ ਲਾੜਾ ਪਰਿਵਾਰ, ਕਿਹਾ- ਵਿਆਹ ਸਮੇਂ ਬਦਲੀ ਲਾੜੀ

02/02/2020 1:14:39 PM

ਭਿੰਡ (ਵਾਰਤਾ)— ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਦੇ ਗੋਹਦ ਖੇਤਰ ਵਿਚ ਵਿਆਹ ਦੌਰਾਨ ਲਾੜੀ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਦੱਸਿਆ ਕਿ ਅੱਜ ਭਾਵ ਐਤਵਾਰ ਨੂੰ ਗੋਹਦ ਥਾਣੇ 'ਚ ਇਸ ਸਿਲਸਿਲੇ 'ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ਿਕਾਇਤ ਮੁਤਾਬਕ ਗੋਹਦ ਵਿਕਾਸਖੰਡ ਖੇਤਰ 'ਚ 16 ਜਨਵਰੀ ਨੂੰ ਇਕ ਵਿਆਹ ਹੋਇਆ ਹੈ। ਇਸ ਵਿਆਹ ਤੋਂ ਬਾਅਦ ਲਾੜੇ ਪੱਖ ਨੇ ਦੋਸ਼ ਲਾਇਆ ਕਿ ਜੋ ਲੜਕੀ ਵਿਆਹ ਤੋਂ ਪਹਿਲਾਂ ਦਿਖਾਈ ਗਈ ਸੀ, ਉਸ ਨਾਲ ਵਿਆਹ ਨਹੀਂ ਹੋਇਆ ਹੈ। ਵਿਆਹ ਤੋਂ ਬਾਅਦ ਜਦੋਂ ਇਸ ਮਾਮਲੇ ਨੂੰ ਚੁੱਕਿਆ ਗਿਆ ਤਾਂ ਲਾੜੀ ਦੇ ਪਰਿਵਾਰ ਨੇ ਕਿਹਾ ਕਿ ਮੇਕਅਪ ਕਾਰਨ ਸਾਡੀ ਲੜਕੀ ਦਾ ਚਿਹਰਾ ਬਦਲਿਆ ਹੋਇਆ ਦਿਖਾਈ ਦੇ ਰਿਹਾ ਹੈ। 

ਗੋਹਦ ਥਾਣਾ ਪੁਲਸ ਨੇ ਲਾੜੇ ਦੇ ਪਿਤਾ ਦੀ ਸ਼ਿਕਾਇਤ 'ਤੇ ਲਾੜੀ ਦੇ ਪਿਤਾ, ਕੁਝ ਸਕੇ-ਸੰਬੰਧੀਆਂ ਸਮੇਤ ਉਸ ਲੜਕੀ ਨੂੰ ਦੋਸ਼ੀ ਬਣਾਇਆ ਹੈ, ਜਿਸ ਨੂੰ ਵਿਆਹ ਤੋਂ ਪਹਿਲਾਂ ਪਸੰਦ ਕੀਤਾ ਗਿਆ ਸੀ ਪਰ ਉਸ ਨਾਲ ਵਿਆਹ ਨਹੀਂ ਹੋਇਆ। ਅਟੇਰ ਦੇ ਬਡਪੁਰਾ-ਬਡਪੁਰੀ ਪਿੰਡ ਵਾਸੀ ਨੌਜਵਾਨ ਨੇ ਇਹ ਘਟਨਾ ਹੋਈ। ਲੜਕੀ ਪਸੰਦ ਕਰਨ ਤੋਂ ਬਾਅਦ ਉਸ ਦੇ ਨਾਲ ਟਿੱਕੇ ਦੀ ਰਸਮ ਹੋਈ ਪਰ ਜਦੋਂ ਵਿਆਹ ਹੋਇਆ, ਤਾਂ ਲੜਕੀ ਬਦਲ ਦਿੱਤੀ ਗਈ। ਜਿਸ ਲੜਕੀ ਨਾਲ ਵਿਆਹ ਹੋਇਆ, ਉਹ ਕੋਲਕਾਤਾ ਵਾਸੀ ਦੱਸੀ ਜਾ ਰਹੀ ਹੈ। ਪੁਲਸ ਮਾਮਲੇ ਦੀ ਜਾਂਚ ਵੱਖ-ਵੱਖ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਕਰ ਰਹੀ ਹੈ।

Tanu

This news is Content Editor Tanu