ਹੱਤਿਆ ਦੇ ਦੋ ਮਾਮਲਿਆਂ 'ਚ ਰਾਮਪਾਲ ਦੋਸ਼ੀ ਕਰਾਰ,16-17 ਨੂੰ ਹੋਵੇਗਾ ਸਜ਼ਾ ਦਾ ਐਲਾਨ

10/11/2018 1:13:43 PM

ਹਰਿਆਣਾ— ਸਤਲੋਕ ਆਸ਼ਰਮ ਕੇਸ ਮਾਮਲੇ ਨੂੰ ਲੈ ਕੇ ਸਪੈਸ਼ਲ ਕੋਰਟ 'ਚ ਸੁਣਵਾਈ ਹੋਈ, ਜਿਸ ਦੇ ਬਾਅਦ ਦੋ ਮਾਮਲਿਆਂ 'ਚ ਸਤਲੋਕ ਆਸ਼ਰਮ ਨੂੰ ਪ੍ਰਮੁੱਖ ਰਾਮਪਾਲ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ। ਹਾਲਾਂਕਿ ਕੋਰਟ ਨੇ ਅਜੇ ਵੀ ਰਾਮਪਾਲ ਨੂੰ ਸਜਾ ਨਹੀਂ ਸੁਣਾਈ। ਦੋਸ਼ੀ ਕਰਾਰ ਦੇਣ ਤੋਂ ਬਾਅਦ ਸਜ਼ਾ ਦਾ ਐਲਾਨ 16 ਅਕਤੂਬਰ ਨੂੰ ਕੀਤਾ ਜਾਵੇਗਾ।ਸਤਲੋਕ ਨੂੰ ਜੇਲ 'ਚ ਹੀ ਰੱਖਿਆ ਗਿਆ ਹੈ ਜਿੱਥੇ ਵੀਡੀਓ ਕਾਨਫ੍ਰੈਸਿੰਗ ਦੇ ਜ਼ਰੀਏ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ।

ਨਵੰਬਰ 2014 ਨੂੰ ਸਤਲੋਕ ਆਸ਼ਰਮ 'ਚ ਪੁਲਸ ਅਤੇ ਰਾਮਪਾਲ ਦੇ ਸਮਰਥਕਾਂ 'ਚ ਟਕਰਾਅ ਹੋਇਆ ਸੀ। ਇਸ ਦੌਰਾਨ ਪੰਜ ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸੰਚਾਲਕ ਰਾਮਪਾਲ 'ਤੇ ਹੱਤਿਆ ਦੇ ਦੋ ਕੇਸ ਦਰਜ ਕੀਤੇ ਗਏ। ਕੇਸ ਨੰਬਰ-429 'ਚ ਰਾਮਪਾਲ ਸਮੇਤ ਕੁੱਲ 15 ਦੋਸ਼ੀ ਹੈ ਉੱਥੇ ਹੀ ਕੇਸ ਨੰਬਰ-430 'ਚ ਰਾਮਪਾਲ ਸਹਿਤ 13 ਦੋਸ਼ੀ ਹੈ। ਇਨ੍ਹਾਂ 'ਚੋਂ 6 ਲੋਕ ਦੋਹਾਂ ਮਾਮਲਿਆਂ 'ਚ ਦੋਸ਼ੀ ਹੈ।

ਜਾਣਕਾਰੀ ਮੁਤਾਬਕ ਹਿਸਾਰ ਸਪੈਸ਼ਲ ਕੋਰਟ ਨੇ ਜੱਜ ਡੀ.ਆਰ. ਚਾਲਿਆ ਦੇ ਸਾਹਮਣੇ ਦੋਹਾਂ ਪੱਖਾਂ ਦੇ ਵਕੀਲਾਂ ਨੇ ਫੈਸਲੇ ਨੂੰ ਲੈ ਕੇ ਆਪਣੇ-ਆਪਣੇ ਪੱਖ ਰੱਖੇ ਹਨ ਜਿਸ ਤੋਂ ਬਾਅਦ ਜੱਜ ਡੀ.ਆਰ.ਚਾਲਿਆ ਦੁਆਰਾ ਫੈਸਲਾ ਸੁਣਾਇਆ ਗਿਆ। ਉਨ੍ਹਾਂ ਨੇ ਰਾਮਪਾਲ ਨੂੰ ਦੋ ਹੱਤਿਆਵਾਂ 'ਚ ਦੋਸ਼ੀ ਕਰਾਰ ਦਿੱਤਾ।