ਹਿਮਾਚਲ ਪ੍ਰਦੇਸ਼ ''ਚ ਕਾਰ ਖੱਡ ''ਚ ਡਿੱਗੀ, 2 ਲੋਕਾਂ ਦੀ ਮੌਤ

02/02/2022 4:51:13 PM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਕੋਟਖਾਈ 'ਚ ਬੁੱਧਵਾਰ ਸਵੇਰੇ ਇਕ ਕਾਰ ਦੇ ਖੱਡ 'ਚ ਡਿੱਗਣ ਨਾਲ ਇਸ 'ਚ ਸਵਾਰ 13 ਸਾਲਾ ਮੁੰਡੇ ਸਮੇਤ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਅਧਿਕਾਰੀ ਸੁਦੇਸ਼ ਮੋਕਟਾ ਨੇ ਦੱਸਿਆ ਕਿ ਹਾਦਸਾ ਅਢੈਯੋਗ ਨਾਮੀ ਸਥਾਨ 'ਤੇ ਹੋਇਆ। ਕਾਰ 'ਚ ਚਾਰ ਲੋਕ ਸਵਾਰ ਸਨ। ਜਿਨ੍ਹਾਂ 'ਚ 2 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : 4 ਕਰੋੜ ਰੁਪਏ ਦੀ ਨਕਲੀ ਕੋਵਿਸ਼ੀਲਡ ਅਤੇ ਜਾਈਕੋਵ ਡੀ ਵੈਕਸੀਨ ਬਰਾਮਦ, 5 ਲੋਕ ਗ੍ਰਿਫ਼ਤਾਰ

ਪੁਲਸ ਅਤੇ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਖੱਡ 'ਚੋਂ ਬਾਹਰ ਕੱਢਿਆ। ਮ੍ਰਿਤਕਾਂ ਦੀ ਪਛਾਣ ਦਿਨੇਸ਼ ਮੇਹਤਾ (35) ਅਤੇ ਆਰੀਅਨ (13) ਦੇ ਰੂਪ 'ਚ ਹੋਈ ਹੈ। ਜ਼ਖਮੀ ਕਾਰਤਿਕ ਅਤੇ ਗੋਵਿੰਦ ਨੂੰ ਕੋਟਖਾਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha