ਮੁੰਬਈ ਦੀ ਮੱਛੀ ਨਾਲ ਹੋ ਸਕਦੈ ਕੈਂਸਰ

12/28/2019 8:26:27 PM

ਮੁੰਬਈ — ਮੱਛੀਆਂ ’ਚ ਵੱਡੀ ਗਿਣਤੀ ਵਿਚ ਪ੍ਰੋਟੀਨ ਪਾਇਆ ਜਾਂਦਾ ਹੈ। ਕਈ ਵਾਰ ਡਾਕਟਰ ਵੀ ਮਰੀਜ਼ਾਂ ਨੂੰ ਮੱਛੀ ਖਾਣ ਦੀ ਸਲਾਹ ਦਿੰਦੇ ਹਨ ਪਰ ਹੁਣ ਮੱਛੀ ਖਾਣਾ ਵੀ ਮਹਿੰਗਾ ਪੈ ਸਕਦਾ ਹੈ ਕਿਉਂਕਿ ਮੁੰਬਈ ਦੇ ਸਮੁੰਦਰੀ ਕਿਨਾਰੇ ’ਤੇ ਫੜੀਆਂ ਗਈਆਂ ਮੱਛੀਆਂ ’ਚ ਮਾਈਕ੍ਰੋਪਲਾਸਟਿਕ ਦੇ ਕਣ ਮਿਲੇ ਹਨ, ਜੋ ਮੱਛੀ ਖਾਣ ਵਾਲੇ ਨੂੰ ਆਸਾਨੀ ਨਾਲ ਕੈਂਸਰ ਦੀ ਬੀਮਾਰੀ ਦੇ ਸਕਦੇ ਹਨ।

ਦੱਸ ਦੇਈਏ ਕਿ ਮੁੰਬਈ ’ਚ ਰਹਿਣ ਵਾਲੇ ਸਮੁੰਦਰੀ ਮੱਛੀਆਂ ਨੂੰ ਚਾਅ ਨਾਲ ਖਾਣਾ ਪਸੰਦ ਕਰਦੇ ਹਨ। ਦੂਜੀ ਗੱਲ ਇਹ ਵੀ ਹੈ ਕਿ ਮੱਛੀ ਵਿਚ ਕਾਫੀ ਮਾਤਰਾ ’ਚ ਪ੍ਰਟੀਨ ਵੀ ਹੁੰਦਾ ਹੈ ਪਰ ਨਾਗਰਿਕਾਂ ਨੂੰ ਮੱਛੀ ਖਾਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ ਕਿਉਂਕਿ ਸੀ. ਆਈ. ਐੱਫ. ਆਈ. (ਸੈਂਟਰਲ ਇੰਸਟੀਚਿਉੂਟ ਆਫ ਫਿਸ਼ਰੀਜ਼ ਐਜੂਕੇਸ਼ਨ) ਦੀ ਰਿਪੋਰਟ ਅਨੁਸਾਰ ਮੁੰਬਈ ਵਿਚ 10 ਕਿਲੋਮੀਟਰ ਦੀ ਦੂਰੀ 'ਤੇ ਮਿਲੀ ਮੱਛੀ ਦੇ ਸਰੀਰ ਵਿਚ ਸੌ ਗ੍ਰਾਮ ਹਿੱਸੇ ’ਚ ਮਾਈਕ੍ਰੋਪਲਾਸਟਿਕ ਦੇ ਕਣ ਮਿਲੇ ਹਨ, ਜੋ ਕਿਸੇ ਵੀ ਆਮ ਨਾਗਰਿਕ ਨੂੰ ਕੈਂਸਰ ਵਰਗੀ ਖਤਰਨਾਕ ਬੀਮਾਰੀ ਦੇ ਹਵਾਲੇ ਕਰ ਸਕਦੇ ਹਨ। ਮੁੰਬਈ ਵਿਚ ਲੋਕ ਮੱਛੀ ਦਾ ਵੱਡੀ ਮਾਤਰਾ ਵਿਚ ਸੇਵਨ ਕਰਦੇ ਹਨ ਤੇ ਦੂਜੇ ਪਾਸੇ ਰੋਜ਼ਾਨਾ ਕਈ ਟਨ ਕਚਰਾ ਮੁੰਬਈ ਵਿਚ ਲੋਕਾਂ ਦੁਆਰਾ ਸੁੱਟਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਸਮੁੰਦਰ ’ਚ ਸੁੱਟਿਆ ਜਾਣ ਵਾਲਾ ਪਲਾਸਟਿਕ ਮੱਛੀਆਂ ਖਾਂਦੀਆਂ ਹਨ ਅਤੇ ਜਦੋਂ ਲੋਕ ਮੱਛੀ ਖਾਂਦੇ ਹਨ ਤਾਂ ਇਹ ਸਾਡੇ ਸਰੀਰ ਵਿਚ ਚਲਾ ਜਾਂਦਾ ਹੈ।

Inder Prajapati

This news is Content Editor Inder Prajapati