ਕੈਨਬਰਾ ਦੇ ਮੁੱਖ ਮੰਤਰੀ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ ’ਤੇ ਹੋਈ ਚਰਚਾ

09/02/2019 5:36:30 PM

ਨਵੀਂ ਦਿੱਲੀ— ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਮੁੱਖ ਮੰਤਰੀ ਐਂਡਰਿਊ ਬਾਰ ਨੇ ਸੋਮਵਾਰ ਨੂੰ ਦਿੱਲੀ ਦੇ ਆਪਣੇ ਹਮਅਹੁਦੇਦਾਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ, ਜਿਸ ’ਚ ਸਿੱਖਿਆ ਅਤੇ ਸਿਹਤ ਕੇਂਦਰ ਮੁਖੀ ਸਨ। ਦੋਵੇਂ ਰਾਸ਼ਟਰੀ ਰਾਜਧਾਨੀਆਂ ’ਚ ਸੰਭਾਵਿਤ ਸਾਂਝੇਦਾਰੀ ’ਤੇ ਚਰਚਾ ਲਈ ਕੈਨਬਰਾ ਦਾ ਇਕ ਵਫ਼ਦ ਦਿੱਲੀ ਦੇ ਦੌਰੇ ’ਤੇ ਹੈ। ਇਸ ’ਚ ਐਂਡਰਿਊ ਨਾਲ ਕੈਨਬਰਾ ਯੂਨੀਵਰਸਿਟੀ ਅਤੇ ਨਿਊ ਸਾਊਥ ਵੇਲਸ ਯੂਨੀਵਰਸਿਟੀ ਦੀ ਕੈਨਬਰਾ ਇਕਾਈ ਦੇ ਪ੍ਰਤੀਨਿਧੀ ਸ਼ਾਮਲ ਹਨ। ਇਹ ਬੈਠਕ ਦਿੱਲੀ ਸਕੱਤਰੇਤ ’ਚ ਹੋਈ।

ਬੈਠਕ ਤੋਂ ਬਾਅਦ ਐਂਡਰਿਊ ਨੇ ਕਿਹਾ,‘‘ਦੋਵੇਂ ਸ਼ਹਿਰ ਰਾਜਧਾਨੀ ਹਨ ਅਤੇ ਇਨ੍ਹਾਂ ’ਚ ਕਈ ਸਮਾਨਤਾਵਾਂ ਹਨ। ਭਾਰਤੀ ਮਾਨਕਾਂ ਅਨੁਸਾਰ ਕੈਨਬਰਾ ਬਹੁਤ ਛੋਟਾ ਸ਼ਹਿਰ ਹੈ। ਇਹ ਆਸਟ੍ਰੇਲੀਆ ਦਾ 6ਵਾਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਕਈ ਖੇਤਰਾਂ ’ਚ ਕੌਮਾਂਤਰੀ ਅਗਵਾਈ ਦੇ ਰੂਪ ’ਚ ਉੱਭਰ ਰਿਹਾ ਹੈ ਖਾਸ ਤੌਰ ’ਤੇ ਸਿਹਤ ਅਤੇ ਸਿੱਖਿਆ ਦੇ ਖੇਤਰ ’ਚ।’’ ਉਨ੍ਹਾਂ ਨੇ ਕਿਹਾ,‘‘ਅਸੀਂ ਹਾਲੇ ਸਿਹਤ ਅਤੇ ਮੈਡੀਕਲ ਸਹੂਲਤਾਂ ਨੂੰ ਬਿਹਤਰ ਕਰਨ ਲਈ ਸਾਰਥਕ ਚਰਚਾ ਕੀਤੀ।’’ ਇਸ ਮਿਸ਼ਨ ਰਾਹੀਂ ਦੋਵੇਂ ਰਾਸ਼ਟਰੀ ਰਾਜਧਾਨੀਆਂ ’ਚ ਸੰਪਰਕ ਵਧਾਉਣ ਅਤੇ ਭਾਰਤ-ਆਸਟ੍ਰੇਲੀਆ ਰਿਸ਼ਤਿਆਂ ਨੂੰ ਮਜ਼ਬੂਤ ਕਰਨ ’ਚ ਮਦਦ ਮਿਲੇਗੀ।

DIsha

This news is Content Editor DIsha