ਕੈਨੇਡਾ ਤੇ ਭਾਰਤ ਨੇ ਸਾਂਝੇ ਤੌਰ ''ਤੇ ਜਾਰੀ ਕੀਤੀਆਂ ਦਿਵਾਲੀ ਡਾਕ ਟਿਕਟਾਂ

09/23/2017 12:30:49 AM

ਓਟਾਵਾ/ਨਵੀਂ ਦਿੱਲੀ— ਕੈਨੇਡਾ ਪੋਸਟ ਅਤੇ ਇੰਡੀਆ ਪੋਸਟ ਨੇ ਦਿਵਾਲੀ ਨਾਲ ਸਬੰਧਿਤ ਸਾਂਝੀਆਂ ਡਾਕ ਟਿਕਟਾਂ ਜਾਰੀ ਕੀਤੀਆਂ ਹਨ। ਕੈਨੇਡਾ ਪੋਸਟ ਨੇ ਦੱਸਿਆ ਕਿ ਡਾਰ ਟਿਕਟਾਂ ਦਾ ਡਿਜ਼ਾਇਨ ਇੰਡੀਆ ਪੋਸਟ ਵੱਲੋਂ ਤਿਆਰ ਕੀਤਾ ਗਿਆ ਅਤੇ ਇਨ੍ਹਾਂ ਦੀ ਛਪਾਈ ਵੀ ਭਾਰਤ 'ਚ ਹੀ ਹੋਈ। ਕੈਨੇਡਾ ਪੋਸਟ ਸਿਰਫ 10 ਹਜ਼ਾਰ ਡਾਕ ਟਿਕਟਾਂ ਦੀ ਵਿਕਰੀ ਕਰੇਗਾ ਤੇ ਇਨ੍ਹਾਂ ਦੀ ਵਰਤੋਂ ਭਾਰਤ ਭੇਜੀ ਜਾਣ ਵਾਲੀ ਡਾਕ ਤੇ ਕੀਤੀ ਜਾਵੇਗੀ। ਕੈਨੇਡੀ ਦੀ 150ਵੀਂ ਵਰ੍ਹੇਗੰਢ ਮੌਕੇ ਕੈਨੇਡਾ ਪੋਸਟ ਤੇ ਇੰਡੀਆ ਪੋਸਟ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਐੱਮ.ਪੀ. ਦੀਪਕ ਓਬਰਾਏ ਨੇ ਕਿਹਾ, ''ਕੈਨੇਡਾ 'ਚ ਪਹਿਲੀ ਵਾਰ ਦਿਵਾਲੀ ਡਾਰ ਟਿਕਟਾਂ 2011 'ਚ ਉਸ ਸਮੇਂ ਜੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਜਾਰੀ ਕੀਤੀਆਂ ਸਨ। ਇਸ ਸਾਲ ਪਾਰਲੀਮੈਂਟ ਹਿਲ ਵਿਖੇ 18 ਅਕਤੂਬਰ ਨੂੰ 17ਵਾਂ ਦਿਵਾਲੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਥੇ ਕੈਨੇਡਾ ਪੋਸਟ ਦੇ ਸੀ.ਈ.ਓ. ਦੀਪਕ ਚੋਪੜਾ ਤੇ ਭਾਰਤ ਦੇ ਹਾਈ ਕਮਿਸ਼ਨਰ ਵਿਕਾਸ ਸਵਰੂਪ ਰਸਮੀ ਤੌਰ 'ਤੇ ਡਾਕ ਟਿਕਟਾਂ ਜਾਰੀ ਕਰਨਗੇ। ਇਹ ਸਮਾਗਮ ਸਰ ਜੌਹਨ ਏ, ਮੈਕਡੋਨਾਲਡ ਬਿਲਡਿੰਗ ਮੇਨ ਹਾਲ, ਵੈਲਿੰਗਟਨ ਸਟ੍ਰੀਟ, ਓਟਾਵਾ ਵਿਖੇ ਹੋਵੇਗਾ। ਜ਼ਿਕਰਯੋਗ ਹੈ ਕਿ ਸਾਂਝੀਆਂ ਡਾਕ ਟਿਕਟਾਂ ਜਾਰੀ ਕਰਨ 'ਤੇ ਪਿਛਲੇ ਸਾਲ ਦਸੰਬਰ 'ਚ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ ਸੀ ਜਦੋਂ ਕੈਨੇਡਾ ਪੋਸਟ ਦੇ ਸੀ.ਈ.ਓ. ਦੀਪਕ ਚੋਪੜਾ ਭਾਰਤ ਦੌਰੇ 'ਤੇ ਆਏ ਸਨ।