ਕੈਫੀਅਤ ਐਕਸਪ੍ਰੈਸ ਦੇ ਡੱਬੇ ਪਟੜੀ ਤੋਂ ਉਤਰਨ ਕਾਰਨ ਕਈ ਟਰੇਨਾਂ ਹੋਈਆਂ ਰੱਦ

08/23/2017 1:07:17 PM

ਇਲਾਹਾਬਾਦ— ਉਤਰ ਪ੍ਰਦੇਸ਼ ਦੇ ਓਰਈਆ ਜ਼ਿਲੇ 'ਚ ਸਵੇਰੇ ਕੈਫੀਅਤ ਐਕਸਪ੍ਰੈਸ ਦੇ 10 ਡੱਬੇ ਪਟੜੀ ਤੋਂ ਉਤਰਨ ਨਾਲ ਰੇਲ ਮਾਰਗ ਬੰਦ ਹੋਣ ਕਾਰਨ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ ਕਈ ਹੋਰ ਦੇ ਮਾਰਗ 'ਚ ਬਦਲਾਅ ਕੀਤਾ ਗਿਆ ਹੈ। ਉਤਰ ਮੱਧ ਰੇਲਵੇ ਦੇ ਸ਼ਹਿਰ ਸਥਿਤ ਹੈਡ-ਕੁਆਰਟਰ ਨੇ ਇਹ ਜਾਣਕਾਰੀ ਦਿੱਤੀ ਹੈ। 
ਉਤਰ ਮੱਧ ਰੇਲਵੇ ਦੇ ਬੁਲਾਰੇ ਅਮਿਤ ਮਾਲਵੀਯ ਨੇ ਕਿਹਾ ਕਿ ਟੁੰਡਲਾ ਤੋਂ ਘਟਨਾ ਸਥਾਨ ਲਈ ਇਕ ਮੈਡੀਕਲ ਰਾਹਤ ਟਰੇਨ ਰਵਾਨਾ ਕੀਤੀ ਗਈ ਹੈ ਜਦਕਿ ਕੈਫੀਅਤ ਐਕਸਪ੍ਰੈਸ ਦੇ ਯਾਤਰੀਆਂ ਨੂੰ ਉਥੋਂ ਤੋਂ ਕੱਢਣ ਲਈ ਸ਼ਿਕੋਹਾਬਾਦ ਤੋਂ ਇਕ ਮੇਮੂ ਰੇਕ ਭੇਜਿਆ ਗਿਆ ਹੈ। ਸਾਰੇ ਯਾਤਰੀਆਂ ਨੂੰ ਕੱਢ ਲਿਆ ਗਿਆ ਹੈ। ਫਸੇ ਹੋਏ ਯਾਤਰੀ ਸਵੇਰੇ 5 ਵੱਜ ਕੇ 15 ਮਿੰਟ 'ਤੇ ਘਟਨਾ ਸਥਾਨ ਤੋਂ ਕੱਢ ਲਏ ਗਏ ਸਨ। 
ਉਤਰ ਮੱਧ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਜੀ.ਕੇ ਬੰਸਲ ਨੇ ਕਿਹਾ ਕਿ ਕੈਫੀਅਤ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਕਾਰਨ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ 'ਚ ਕਾਨਪੁਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ, ਲਖਨਊ-ਆਗਰਾ ਕੈਂਟ ਇੰਟਰਸਿਟੀ ਐਕਸਪ੍ਰੈਸ, ਲਖਨਊ-ਨਵੀਂ ਦਿੱਲੀ ਗੋਮਤੀ ਐਕਸਪ੍ਰੈਸ ਅਤੇ ਕਾਨਪੁਰ ਟੁੰਡਲਾ ਸੈਕਸ਼ਨ 'ਤੇ ਚੱਲ ਰਹੀਆਂ ਸਾਰੀਆਂ ਪੈਸੇਂਜਰ ਟਰੇਨਾਂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਹਾਵੜਾ, ਰਾਜੇਂਦਰ ਨਗਰ ਅਤੇ ਭੁਵਨੇਸ਼ਵਰ ਤੋਂ ਨਵੀਂ ਦਿੱਲੀ ਜਾਣ ਵਾਲੀ ਰਾਜਧਾਨੀ ਟਰੇਨਾਂ ਦੇ ਇਲਾਵਾ ਰਾਂਚੀ ਤੋਂ ਚੱਲਣ ਵਾਲੀ ਗਰੀਬਰਥ ਨੂੰ ਲਖਨਊ-ਮੁਰਾਦਾਬਾਦ ਦੇ ਰਸਤੇ ਚਲਾਇਆ ਜਾ ਰਿਹਾ ਹੈ। 
ਉਨ੍ਹਾਂ ਨੇ ਕਿਹਾ ਕਿ ਇਸ ਦੇ ਇਲਾਵਾ ਕਾਨਪੁਰ-ਟੁੰਡਲਾ ਮਾਰਗ 'ਤੇ ਚੱਲਣ ਵਾਲੀਆਂ 40 ਤੋਂ ਜ਼ਿਆਦਾ ਟਰੇਨਾਂ ਦਾ ਮਾਰਗ ਬਦਲ ਦਿੱਤਾ ਗਿਆ ਹੈ। ਆਜਮਗੜ੍ਹ ਤੋਂ ਨਵੀਂ ਦਿੱਲੀ ਜਾ ਰਹੀ ਕੈਫੀਅਤ ਐਕਸਪ੍ਰੈਸ ਦੇ 10 ਡੱਬੇ ਦੇਰ ਰਾਤੀ ਕਰੀਬ ਪੌਣੇ 3 ਵਜੇ ਦੇ ਓਰਈਆ ਜ਼ਿਲੇ 'ਚ ਪਟੜੀ ਤੋਂ ਉਤਰ ਗÂੈ। ਘਟਨਾ 'ਚ ਹੁਣ ਤੱਕ 74 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ 'ਚ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ 'ਚ ਹੁਣ ਤੱਕ ਕਿਸੇ ਦੀ ਮੌਤ ਹੋਣ ਦੀ ਖਬਰ ਨਹੀਂ ਹੈ।