ਇੰਡੀਗੋ ਦੀ ਫਲਾਈਟ 'ਚ ਪਾਇਲਟ ਨੇ ਕੈਬਿਨ ਕਰੂ ਨਾਲ ਕੀਤੀ ਛੇੜਛਾੜ, ਏਅਰ ਹੋਸਟੈੱਸ ਨੇ ਮਾਰਿਆ ਥੱਪੜ

04/26/2019 12:08:38 PM

ਨਵੀਂ ਦਿੱਲੀ—ਅੰਮ੍ਰਿਤਸਰ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਇਕ ਫਲਾਈਟ 'ਚ ਪਾਇਲਟ 'ਤੇ ਏਅਰ ਹੋਸਟੈੱਸ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਏਅਰ ਹੋਸਟੈੱਸ ਨੇ ਪਾਇਲਟ 'ਤੇ ਫਲਾਈਟ 'ਚ ਡਿਊਟੀ ਦੇ ਦੌਰਾਨ ਇਹ ਦੋਸ਼ ਲਗਾਇਆ ਹੈ। ਏਅਰ ਹੋਸਟੈੱਸ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਅੰਮ੍ਰਿਤਸਰ ਤੋਂ ਟੇਕ ਆਫ ਦੇ ਕੁਝ ਹੀ ਦੇਰ ਬਾਅਦ ਪਾਇਲਟ ਨੇ ਉਸ ਨੂੰ ਕਾਕਪਿਟ 'ਚ ਬੁਲਾਇਆ। ਉਥੇ ਉਸ ਨੇ ਏਅਰ ਹੋਸਟੈੱਸ ਨਾਲ ਬਦਸਲੂਕੀ ਕੀਤੀ ਅਤੇ ਉਸ ਨੂੰ ਜ਼ਬਰਦਸਤੀ ਟਚ ਕਰਨ ਦੀ ਵੀ ਕੋਸ਼ਿਸ਼ ਕੀਤੀ।
ਏਅਰ ਹੋਸਟੈੱਸ ਨੇ ਪਾਇਲਟ ਦੀ ਇਸ ਹਰਕਤ 'ਤੇ ਉਸ ਨੂੰ ਥੱਪੜ ਵੀ ਮਾਰਿਆ ਸੀ। ਉਹ ਕਿਸੇ ਤਰ੍ਹਾਂ ਨਾਲ ਕਾਕਪਿਟ ਤੋਂ ਬਾਹਰ ਨਿਕਲਣ 'ਚ ਕਾਮਯਾਬ ਰਹੀ ਅਤੇ ਫਲਾਈਟ ਦੇ ਟੇਕ ਆਫ ਹੋਣ ਤੱਕ ਯਾਤਰੀਆਂ ਦੇ ਵਿਚਕਾਰ ਹੀ ਰਹੀ। ਇਹ ਗੱਲ ਉਸ ਨੇ ਫਲਾਈਟ ਦੀਆਂ ਹੋਰ ਏਅਰ ਹੋਸਟੈੱਸ ਨੂੰ ਵੀ ਦੱਸੀ। ਫਲਾਈਟ ਦੇ ਦਿੱਲੀ ਲੈਂਡ ਕਰਨ ਦੇ ਬਾਅਦ ਏਅਰ ਹੋਸਟੈੱਸ ਨੇ ਇਸ ਦੀ ਸ਼ਿਕਾਇਤ ਪੁਲਸ 'ਚ ਕੀਤੀ। ਪੁਲਸ ਨੇ ਪਾਇਲਟ ਦੇ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।

Aarti dhillon

This news is Content Editor Aarti dhillon