ਕੈਬ ਵਿਰੋਧ : ਤ੍ਰਿਪੁਰਾ 'ਚ ਤਾਇਨਾਤ ਹੋਈ ਫੌਜ, ਗੁਹਾਟੀ 'ਚ ਲੱਗਾ ਕਰਫਿਊ

12/11/2019 7:50:07 PM

ਨਵੀਂ ਦਿੱਲੀ — ਨਾਗਰਿਕਤਾ ਸੋਧ ਬਿੱਲ (ਕੈਬ) ਨੂੰ ਲੈ ਕੇ ਪੂਰਬੀ ਉੱਤਰ 'ਚ ਵਿਰੋਧ ਪ੍ਰਦਰਸ਼ਨ ਹੋਰ ਵਧਦਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਨੂੰ ਰਾਜਧਾਨੀ ਦਿਸਪੁਰ 'ਚ ਜਨਤਾ ਭਵਨ ਨੇੜੇ ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ ਹਿੰਸਕ ਹੁੰਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਪ੍ਰਸ਼ਾਸਨ ਵੀ ਸਾਵਧਾਨ ਹੋ ਗਿਆ ਹੈ ਅਤੇ ਪ੍ਰਦੇਸ਼ ਦੇ 10 ਜ਼ਿਲਿਆਂ 'ਚ ਬੁੱਧਵਾਰ ਸ਼ਾਮ 7 ਵਜੇ ਤੋਂ ਇੰਟਰਨੈੱਟ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਗਈ। ਉਥੇ ਹੀ ਗੁਹਾਟੀ 'ਚ ਕਾਨੂੰਨ ਵਿਵਸਥਾ ਨੂੰ ਕੰਟਰੋਲ 'ਚ ਰੱਖਣ ਲਈ ਬੁੱਧਵਾਰ ਸ਼ਾਮ 6.15 ਵਜੇ ਤੋਂ ਵੀਰਵਾਰ ਸਵੇਰੇ 7 ਵਜੇ ਤਕ ਲਈ ਕਰਫਿਊ ਲਗਾ ਦਿੱਤਾ ਗਿਆ।

ਕੈਬ ਵਿਰੋਧੀ ਪ੍ਰਦਰਸ਼ਨਾਂ ਵਿਚਾਲੇ ਤ੍ਰਿਪੁਰਾ 'ਚ ਬੁੱਧਵਾਰ ਨੂੰ ਫੌਜ ਬੁਲਾ ਲਈ ਗਈ ਅਤੇ ਅਸਾਮ 'ਚ ਫੌਜ ਦੀ ਟੁੱਕੜੀ ਨੂੰ ਤਿਆਰ ਰੱਖਿਆ ਗਿਆ ਹੈ। ਫੌਜ ਦੇ ਇਕ ਬੁਲਾਰਾ ਨੇ ਸ਼ਿਲਾਂਗ 'ਚ ਦੱਸਿਆ ਕਿ ਫੌਜ ਦੀ ਇਕ-ਇਕ ਟੁੱਕੜੀ ਨੂੰ ਤ੍ਰਿਪੁਰਾ ਦੇ ਕੰਚਨਪੁਰ ਅਤੇ ਮਨੁ 'ਚ ਤਾਇਨਾਤ ਕੀਤਾ ਗਿਆ ਹੈ ਜਦਕਿ ਅਸਾਮ ਦੇ ਬੋਂਗਾਈਗਾਓਂ ਅਤੇ ਡਿਬਰੂਗੜ੍ਹ 'ਚ ਕਿਸੇ ਵੀ ਸਥਿਤੀ ਤੋਂ ਨਜਿੱਠਣ ਲਈ ਇਕ ਹੋਰ ਟੁੱਕੜੀ ਨੂੰ ਤਿਆਰ ਰਹਿਣ ਨੂੰ ਕਿਹਾ ਗਿਆ ਹੈ।

Inder Prajapati

This news is Content Editor Inder Prajapati