CAA : ਕੋਲਕਾਤਾ 'ਚ ਰੈਲੀ ਦੌਰਾਨ ਹਿਰਾਸਤ 'ਚ ਲਏ ਗਏ ਕੈਲਾਸ਼ ਵਿਜੇਵਰਗੀਏ

02/07/2020 6:12:00 PM

ਕੋਲਕਾਤਾ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਸਮਰਥਨ 'ਚ ਰੈਲੀ ਕੱਢ ਰਹੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਰੈਲੀ ਦੀ ਸ਼ੁਰੂਆਤ ਕੋਲਕਾਤਾ ਦੇ ਟਾਲੀਗੰਜ ਫੇਰੀ ਤੋਂ ਹੋਣ ਵਾਲੀ ਸੀ। ਜਿਵੇਂ ਹੀ ਭਾਜਪਾ ਨੇਤਾਵਾਂ ਨੇ ਰੈਲੀ ਦੀ ਸ਼ੁਰੂਆਤ ਕੀਤੀ, ਉਦੋਂ ਕੋਲਕਾਤਾ ਪੁਲਸ ਨੇ ਸਾਰੇ ਨੇਤਾਵਾਂ ਨੂੰ ਹਿਰਾਸਤ 'ਚ ਲੈ ਲਿਆ। ਦੱਸਣਯੋਗ ਹੈ ਕਿ ਕੈਲਾਸ਼ ਵਿਜੇਵਰਗੀਏ ਸੀ.ਏ.ਏ. ਦੇ ਸਮਰਥਨ 'ਚ ਅਭਿਨੰਦਨ ਰੈਲੀ ਕੱਢ ਰਹੇ ਸਨ ਅਤੇ ਇਸ ਲਈ ਉਨ੍ਹਾਂ ਨੇ ਪੁਲਸ ਤੋਂ ਮਨਜ਼ੂਰੀ ਵੀ ਨਹੀਂ ਲਈ ਸੀ। ਇਹੀ ਕਾਰਨ ਹੈ ਕਿ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ।

ਪੁਲਸ ਦੀ ਮਨਜ਼ੂਰੀ ਦੇ ਬਿਨਾਂ ਮਾਰਚ ਆਯੋਜਿਤ ਕਰਨਾ ਚਾਹੁੰਦੇ ਸਨ
ਪੁਲਸ ਅਨੁਸਾਰ,''ਭਾਜਪਾ ਨੇਤਾ ਪੁਲਸ ਦੀ ਮਨਜ਼ੂਰੀ ਦੇ ਬਿਨਾਂ ਕਥਿਤ ਤੌਰ 'ਤੇ ਮਾਰਚ ਆਯੋਜਿਤ ਕਰਨਾ ਚਾਹੁੰਦੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਵੈਨ 'ਚ ਹਿਰਾਸਤ 'ਚ ਲਿਆ ਗਿਆ ਅਤੇ ਸਥਾਨ ਤੋਂ ਦੂਰ ਲਿਜਾਇਆ ਗਿਆ।'' ਭਾਜਪਾ ਬੰਗਾਲ ਇੰਚਾਰਜ ਕੈਲਾਸ਼ ਵਿਜੇਵਰਗੀਏ ਨੂੰ ਦੱਖਣੀ ਕੋਲਕਾਤਾ 'ਚ ਸੀ.ਏ.ਏ. ਦੇ ਸਮਰਥਨ 'ਚ 'ਅਭਿਨੰਦਨ ਯਾਤਰਾ' ਦੌਰਾਨ ਕੋਲਕਾਤਾ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ। ਵਿਜੇਵਰਗੀਏ ਮੁਕੁਲ ਰਾਏ ਨਾਲ ਇੱਥੇ ਸੀ.ਏ.ਏ. ਦੇ ਸਮਰਥਨ 'ਚ ਕੱਢੀ ਜਾ ਰਹੀ ਰੈਲੀ 'ਚ ਹਿੱਸਾ ਲੈ ਰਹੇ ਸਨ।

DIsha

This news is Content Editor DIsha