Bye-Bye 2020 : ਕੋਰੋਨਾ ਵਾਇਰਸ ਤੋਂ ਪੀੜਤ ਇਨ੍ਹਾਂ ਸਿਆਸੀ ਹਸਤੀਆਂ ਨੇ ਦੁਨੀਆ ਨੂੰ ਕਿਹਾ ਅਲਵਿਦਾ

12/22/2020 1:41:03 PM

ਨਵੀਂ ਦਿੱਲੀ- ਸਾਲ 2020 ਕਈ ਮਾਇਨਿਆਂ 'ਚ ਸਾਡੇ ਲਈ ਚੰਗਾ ਨਹੀਂ ਰਿਹਾ। ਇਕ ਪਾਸੇ ਕੋਰੋਨਾ ਲਾਗ਼ ਦੀ ਆਫ਼ਤ ਕਾਰਨ ਹੋਈ ਤਾਲਾਬੰਦੀ 'ਚ ਘਰਾਂ 'ਚ ਕੈਦ ਰਹਿਣਾ ਪਿਆ, ਉੱਥੇ ਹੀ ਇਸ ਇਨਫੈਕਸ਼ਨ ਕਾਰਨ ਕਈ ਮਹਾਨ ਹਸਤੀਆਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਪ੍ਰਣਬ ਮੁਖਰਜੀ
11 ਦਸੰਬਰ 1935- 31 ਅਗਸਤ 2020 

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦਿਮਾਗ਼ ਦੀ ਸਰਜਰੀ ਕਰਵਾਈ ਸੀ। 84 ਸਾਲਾ ਪ੍ਰਣਬ ਨੂੰ 10 ਅਗਸਤ ਨੂੰ ਫ਼ੌਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹ ਕੋਰੋਨਾ ਪੀੜਤ ਪਾਏ ਗਏ ਸਨ। ਸਰਜਰੀ ਤੋਂ ਬਾਅਦ ਵੀ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਮੁਖਰਜੀ ਨੇ 31 ਅਗਸਤ ਨੂੰ ਆਖਰੀ ਸਾਹ ਲਿਆ।

ਚੇਤਨ ਚੌਹਾਨ
21 ਜੁਲਾਈ 1947- 16 ਅਗਸਤ 2020

ਸਾਬਕਾ ਭਾਰਤੀ ਕ੍ਰਿਕੇਟਰ ਚੇਤਨ ਚੌਹਾਨ ਦਾ 73 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਚੇਤਨ ਉੱਤਰ ਪ੍ਰਦੇਸ਼ ਸਰਕਾਰ 'ਚ ਕੈਬਨਿਟ ਮੰਤਰੀ ਵੀ ਸਨ। ਚੌਹਾਨ ਕੋਰੋਨਾ ਵਾਇਰਸ ਨਾਲ ਪੀੜਤ ਵੀ ਪਾਏ ਗਏ ਸਨ। ਰਿਪੋਰਟ ਨੈਗੇਟਿਵ ਆਉਣ ਦੇ ਕੁਝ ਦਿਨਾਂ ਬਾਅਦ ਉਹ ਕਿਡਨੀ ਦੀ ਸਮੱਸਿਆ ਦਾ ਸ਼ਿਕਾਰ ਹੋ ਗਏ। ਚੌਹਾਨ ਨੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ 16 ਅਗਸਤ ਨੂੰ ਆਖਰੀ ਸਾਹ ਲਿਆ। 

ਅਹਿਮਦ ਪਟੇਲ
21 ਅਗਸਤ 1949- 25 ਨਵੰਬਰ 2020

ਅਹਿਮਦ ਪਟੇਲ ਦਾ ਨਵੰਬਰ ਮਹੀਨੇ 'ਚ ਦਿਹਾਂਤ ਹੋ ਗਿਆ ਸੀ। ਉਹ ਵੀ ਕੋਰੋਨਾ ਪੀੜਤ ਪਾਏ ਗਏ ਸਨ। ਉਨ੍ਹਾਂ ਦੇ ਦਿਹਾਂਤ ਨਾਲ ਕਾਂਗਰਸ ਦੀ ਮੋਹਰੀ ਲਾਈਨ ਦੀ ਅਗਵਾਈ ਨੂੰ ਕਾਫ਼ੀ ਨੁਕਸਾਨ ਹੋਇਆ ਹੈ।

ਤਰੁਣ ਗੋਗੋਈ
1 ਅਪ੍ਰੈਲ 1936- 23 ਨਵੰਬਰ 2020

ਸੀਨੀਅਰ ਕਾਂਗਰਸ ਨੇਤਾ ਅਤੇ ਤਿੰਨ ਵਾਰ ਆਸਾਮ ਦੇ ਮੁੱਖ ਮੰਤਰੀ ਰਹੇ ਤਰੁਣ ਗੋਗੋਈ ਨੇ 23 ਨਵੰਬਰ ਨੂੰ ਆਖਰੀ ਸਾਹ ਲਿਆ। ਉਹ 25 ਅਗਸਤ ਨੂੰ ਕੋਵਿਡ ਪਾਜ਼ੇਟਿਵ ਪਾਏ ਗਏ ਅਤੇ ਠੀਕ ਹੋ ਗਏ ਪਰ ਪੋਸਟ ਕੋਵਿਡ ਸਮੱਸਿਆ ਕਾਰਨ ਉਹ ਫਿਰ ਬੀਮਾਰ ਹੋ ਗਏ। 86 ਸਾਲਾ ਸੀਨੀਅਰ ਰਾਜਨੇਤਾ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਅਸ਼ੋਕ ਗਸਤੀ
1965- 17  ਸਤੰਬਰ 2020

ਭਾਜਪਾ ਦੇ ਨੇਤਾ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਰਹੇ ਅਸ਼ੋਕ ਗਸਤੀ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਸੀ। ਅਸ਼ੋਕ ਨੂੰ ਕੋਵਿਡ-19 ਨਾਲ ਪੀੜਤ ਪਾਏ ਜਾਣ ਤੋਂ ਬਾਅਦ ਬੈਂਗਲੁਰੂ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਕੋਰੋਨਾ ਵਾਇਰਸ ਨਾਲ ਪੀੜਤ ਅਸ਼ੋਕ ਦੀ ਹਾਲਤ ਬੇਹੱਦ ਗੰਭੀਰ ਸੀ। ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਅਸ਼ੋਕ ਨੇ 22 ਜੁਲਾਈ ਨੂੰ ਹੀ ਰਾਜ ਸਭਾ ਸੰਸਦ ਮੈਂਬਰ ਵਜੋਂ ਸਹੁੰ ਚੁਕੀ ਸੀ।

ਨੋਟ : ਕੋਰੋਨਾ ਕਾਰਨ ਦੂਰ ਹੋਈਆਂ ਇਨ੍ਹਾਂ ਹਸਤੀਆਂ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ

DIsha

This news is Content Editor DIsha