2 ਲੋਕ ਸਭਾ, 14 ਵਿਧਾਨ ਸਭਾ ਸੀਟਾਂ ਲਈ 17 ਅਪ੍ਰੈਲ ਨੂੰ ਉਪ ਚੋਣਾਂ

03/17/2021 4:30:05 AM

ਨਵੀਂ ਦਿੱਲੀ - ਚੋਣ ਕਮਿਸ਼ਨ ਨੇ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿਚ ਇਕ-ਇਕ ਲੋਕ ਸਭਾ ਸੀਟ ਅਤੇ 11 ਸੂਬਿਆਂ ਵਿਚ 14 ਵਿਧਾਨ ਸਭਾ ਸੀਟਾਂ ਲਈ 17 ਅਪ੍ਰੈਲ ਨੂੰ ਉਪ ਚੋਣਾਂ ਕਰਵਾਉਣ ਦਾ ਮੰਗਲਵਾਰ ਐਲਾਨ ਕੀਤਾ। ਆਂਧਰਾ ਪ੍ਰਦੇਸ਼ ਦੀ ਤਿਰੂਪਤੀ ਲੋਕ ਸਭਾ ਸੀਟ ਇਥੋਂ ਦੇ ਸੰਸਦ ਮੈਂਬਰ ਵਾਈ.ਐੱਸ. ਆਰ. ਕਾਂਗਰਸ ਦੇ ਬਾਲੀ ਦੁਰਗਾਪ੍ਰਸਾਦ ਰਾਵ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਹੈ। ਰਾਵ ਦਾ ਪਿਛਲੇ ਸਾਲ ਸਤੰਬਰ ਵਿਚ ਕੋਵਿਡ-19 ਕਾਰਣ ਦਿਹਾਂਤ ਹੋ ਗਿਆ ਸੀ।

ਉਥੇ ਹੀ ਕਰਨਾਟਕ ਦੀ ਬੇਲਗਾਮ ਲੋਕ ਸਭਾ ਸੀਟ ਪਿਛਲੇ ਸਾਲ ਸਤੰਬਰ ਵਿਚ ਪੂਰਬੀ ਕੇਂਦਰੀ ਮੰਤਰੀ ਸੁਰੇਸ਼ ਅੰਗੜੀ ਦੇ ਦਿਹਾਂਤ ਕਾਰਣ ਖਾਲੀ ਹੋਈ ਸੀ। ਜਿਨ੍ਹਾਂ 14 ਵਿਧਾਨ ਸਭਾ ਸੀਟਾਂ ਵਿਚ ਉਪ ਚੋਣ ਹੋਣੀ ਹੈ ਉਨ੍ਹਾਂ ਵਿਚ ਇਕ-ਇਕ ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਿਜ਼ੋਰਮ, ਨਾਗਾਲੈਂਡ, ਓਡਿਸ਼ਾ, ਤੇਲੰਗਾਨਾ ਅਤੇ ਉਤਰਾਖੰਡ, 2 ਕਰਨਾਟਕ ਵਿਚ ਅਤੇ 3 ਰਾਜਸਥਾਨ ਵਿਚ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 

Inder Prajapati

This news is Content Editor Inder Prajapati