ਪੈਸਿਆਂ ਨੂੰ ਲੈ ਕੇ ਬਿਜ਼ਨਸਮੈਨ ਦਾ ਕੀਤਾ ਕਤਲ

11/09/2017 11:01:22 AM

ਇੰਦੌਰ— ਅਨਾਜ ਕਾਰੋਬਾਰੀ ਅਨਿਲ ਜੈਨ ਦੇ ਕਤਲ ਦੇ ਮਾਮਲੇ 'ਚ ਪੁਲਸ ਨੇ ਬੁੱੱਧਵਾਰ ਨੂੰ ਠੇਕੇਦਾਰ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਸਨਾਵਦ ਪੁਲਸ ਨੂੰ ਸੌਂਪ ਦਿੱਤਾ ਹੈ। ਜੈਨ ਦੇ ਹੋਸਟਲ ਦਾ ਰਿਨੋਵੇਸ਼ਨ ਕਰਨ ਵਾਲੇ ਠੇਕੇਦਾਰ ਨੇ ਦੱਸਿਆ ਕਿ ਕਾਰੋਬਾਰੀ ਨੇ 1 ਸਾਲ ਤੋਂ ਮਜ਼ਦੂਰੀ ਦੇ 40 ਹਜ਼ਾਰ ਰੁਪਏ ਨਹੀਂ ਦਿੱਤੇ ਸੀ। ਕਈ ਵਾਰ ਮੰਗਣ 'ਤੇ ਵੀ ਟਾਲਮਟੋਲ ਕਰਕੇ ਕੰਮ ਕਰਵਾਉਂਦੇ ਸੀ। ਇਸ ਕਾਰਨ ਤਿੰਨ ਦਿਨ ਪਹਿਲੇ ਉਨ੍ਹਾਂ ਦੇ ਕਤਲ ਦੀ ਸਾਜਿਸ਼ ਰਚੀ ਸੀ।


ਦੋਸ਼ੀ ਠੇਕੇਦਾਰ ਕੱਲੂ ਯਾਦਵ ਅਤੇ ਉਸ ਦੇ ਸਾਥੀ ਮਜ਼ਦੂਰ ਰੋਹਿਤ ਰਾਜਪੂਤ ਅਤੇ ਦੀਪਕ ਗੋਇਲ ਹਨ। ਰੋਹਿਤ ਅਤੇ ਕਮਲੇਸ਼ ਨੂੰ ਵੀ ਜੈਨ ਨੇ 6 ਅਤੇ 3 ਹਜ਼ਰ ਰੁਪਏ ਦੇਣੇ ਸੀ। ਦਿਲੀਪ ਤਿੰਨ ਦਿਨ ਤੋਂ ਜੈਨ ਨੂੰ ਇੱਕਲਾ ਬੁਲਾ ਕੇ ਕਤਲ ਦੀ ਯੋਜਨਾ ਬਣਾ ਰਿਹਾ ਸੀ। ਪਹਿਲੇ ਸ਼ਨੀਵਾਰ ਦਾ ਦਿਨ ਤੈਅ ਕੀਤਾ ਸੀ ਪਰ ਉਸ ਸਮੇਂ ਜੈਨ ਬੇਟੇ ਅੰਸ਼ੁਲ ਨੂੰ ਲੈ ਕੇ ਆ ਗਏ ਸੀ। ਐਤਵਾਰ ਨੂੰ ਟਾਇਲਸ ਲੈਣ ਦੇ ਬਹਾਨੇ ਬੁਲਾਇਆ ਤਾਂ ਜੈਨ ਨੇ ਬੇਟੇ ਨੂੰ ਭੇਜ ਦਿੱਤਾ। ਸੋਮਵਾਰ ਨੂੰ ਦਿਲੀਪ ਨੇ ਜੈਨ ਨੂੰ ਕਾਲ ਕਰਕੇ ਕਾਰ ਤੋਂ ਆਉਣ ਦਾ ਬੋਲਿਆ ਸੀ। ਸ਼ਾਮ 7 ਵਜੇ ਜੈਲ ਘਰ ਤੋਂ ਨਿਕਲੇ ਉਦੋਂ ਦਿਲੀਪ ਨੇ ਉਨ੍ਹਾਂ ਨੂੰ ਮੂਸਾਖੇੜੀ 'ਚ ਰੋਹਿਤ ਦੇ ਘਰ ਬੁਲਾਇਆ ਸੀ। ਦਿਲੀਪ ਨੇ ਦੱਸਿਆ ਕਿ ਜਿਸ ਤਰ੍ਹਾਂ ਹੀ ਜੈਨ ਕਾਰ ਤੋਂ ਰੋਹਿਤ ਦੇ ਮਕਾਨ 'ਤੇ ਪੁੱਜੇ ਤਾਂ ਉਸ ਨੇ ਰੁਪਇਆਂ ਲਈ ਕਿਹਾ।

ਇਸ 'ਤੇ ਜੈਨ ਨੇ ਸ਼ੌਰ ਮਚਾਉਣਾ ਸ਼ੁਰੂ ਕਰ ਦਿੱਤਾ ਅਤੇ ਦੋਹਾਂ 'ਚ ਝਗੜਾ ਹੋ ਗਿਆ। ਰੋਹਿਤ ਅਤੇ ਕਮਲੇਸ਼ ਲੋਹੇ ਦੀ ਰਾਡ ਲੈ ਕੇ ਆਏ ਅਤੇ ਸਿਰ 'ਤੇ ਮਾਰ ਦਿੱਤੀ। ਪੁਲਸ ਨੇ ਹਥਿਆਰ ਨੂੰ ਬਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।