ਝਾੜੀਆਂ ''ਚ ਛੁੱਪ ਕੇ ਬੈਠੀ ਸੀ ਲੜਕੀ, ਟਰੇਨ ਦੇ ਅੱਗੇ ਛਾਲ ਮਾਰ ਕੇ ਦਿੱਤੀ ਜਾਨ

07/26/2017 4:04:05 PM

ਕਾਸ਼ੀਪੁਰ— ਇਕ ਲੜਕੀ ਨੇ ਟਰੇਨ ਦੇ ਅੱਗੇ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਇਸ ਨਾਲ ਆਸਪਾਸ ਦੇ ਖੇਤਰ 'ਚ ਹੱਲਚੱਲ ਮਚ ਗਈ। ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ।
ਰਾਮਨਗਰ ਤੋਂ ਮੁਰਾਦਾਬਾਦ ਜਾਣ ਵਾਲੀ ਟਰੇਨ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਵੀ ਰਾਮਨਗਰ ਤੋਂ ਕਾਸ਼ੀਪੁਰ ਆ ਰਹੀ ਸੀ। ਰਾਮਨਗਰ ਰੋਡ ਸਥਿਤ ਹੋਟਲ ਨੇੜੇ ਝਾੜੀਆਂ 'ਚ ਇਕ ਲੜਕੀ ਬਹੁਤ ਦੇਰ ਤੱਕ ਬੈਠੀ ਸੀ। ਜਿਸ ਤਰ੍ਹਾਂ ਹੀ ਟਰੇਨ ਉਥੋਂ ਗੁਜ਼ਰੀ ਲੜਕੀ ਨੇ ਟਰੇਨ ਅੱਗੇ ਛਾਲ ਮਾਰ ਦਿੱਤੀ। ਇਸ ਨਾਲ ਲੜਕੀ ਦਾ ਸਿਰ ਕੱਟਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਨਾਲ ਆਸਪਾਸ ਖੇਤਰ 'ਚ ਹੱਲਚੱਲ ਮਚ ਗਈ। ਸੂਚਨਾ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੁੱਛਗਿਛ ਕੀਤੀ। ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ। ਲੜਕੀ ਦੀ ਉਮਰ ਕਰੀਬ 22 ਸਾਲ ਹੈ। ਲੜਕੀ ਨੇ ਸੂਟ ਪਹਿਣਾ ਹੋਇਆ ਹੈ। ਪੈਰਾਂ 'ਚ ਫੁੱਲਦਾਰ ਗੁਲਾਬੀ ਰੰਗ ਦੀ ਚੱਪਲ ਪਹਿਣ ਰੱਖੀ ਸੀ।