ਬੱਸ ਨੇ ਸਕੂਟਰੀ ਸਵਾਰ ਵਿਦਿਆਰਥੀ ਨੂੰ ਕੁਚਲਿਆ, ਮੌਤ

07/27/2017 5:48:32 PM

ਨਾਰਨੌਂਦ— ਹਰਿਆਣਾ 'ਚ ਆਏ ਦਿਨ ਸੜਕ ਹਾਦਸੇ ਵਧ ਰਹੇ ਹਨ। ਇਕ ਅਜਿਹਾ ਹੀ ਹਾਦਸਾ ਨਾਰਨੌਂਦ ਦੇ ਪੁਰਾਣੇ ਬੱਸ ਅੱਡੇ ਕੋਲ ਹੋਇਆ, ਜਿੱਥੇ ਬੱਸ ਨੇ ਵਿਦਿਆਰਥੀ ਨੂੰ ਕੁਚਲ ਦਿੱਤਾ। ਜਾਣਕਾਰੀ ਮੁਤਾਬਕ ਅੱਜ ਸਵੇਰੇ ਲਗਭਗ ਸਾਢੇ 7 ਵਜੇ ਪਿੰਡ ਗੜੀ ਅਜੀਮਾ ਦਾ ਪ੍ਰਸ਼ਾਂਤ ਨਾਮ ਵਿਦਿਆਰਥੀ ਸਕੂਟਰੀ 'ਤੇ ਸਵਾਰ ਹੋ ਕੇ ਸਕੂਲ ਪੜ੍ਹਨ ਜਾ ਰਿਹਾ ਸੀ। ਪੁਰਾਣੇ ਬੱਸ ਸਟੈਂਡ ਨੇੜੇ ਇਕ ਬੱਸ ਨੇ ਉਸ ਨੂੰ ਕੁਚਲ ਦਿੱਤਾ। ਆਸਪਾਸ ਦੇ ਲੋਕਾਂ ਨੇ ਵਿਦਿਆਰਥੀ ਨੂੰ ਨਾਰਨੌਂਦ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। 


ਇਹ ਹਾਦਸਾ ਨਾਰਨੌਂਦ ਪੁਲਸ ਸਟੇਸ਼ਨ ਦੇ ਸਾਹਮਣੇ ਹੋਇਆ। ਲੋਕਾਂ ਨੇ ਦੱਸਿਆ ਕਿ ਕਿਸੇ ਵੀ ਪੁਲਸ ਕਰਮਚਾਰੀ ਨੇ ਹਾਦਸੇ 'ਚ ਜ਼ਖਮੀ ਵਿਦਿਆਰਥੀ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਵਿਦਿਆਰਥੀ ਦੀ ਮੌਤ ਹੋ ਗਈ ਉਦੋਂ ਪੁਲਸ ਕਾਰਵਾਈ ਲਈ ਨਾਰਨੌਂਦ ਦੇ ਹਸਪਤਾਲ ਪੁੱਜ ਗਈ। 


ਉਥੇ ਮੌਜੂਦ ਨਵੀਨ ਦਾ ਕਹਿਣਾ ਹੈ ਕਿ ਸਕੂਟਰੀ ਕੁੱਤੇ ਨਾਲ ਟਕਰਾਈ। ਜਿਸ ਦੇ ਬਾਅਦ ਪਿੱਛੇ ਆ ਰਹੀ ਬੱਸ ਨੇ ਵਿਦਿਆਰਥੀ ਨੂੰ ਕੁਚਲ ਦਿੱਤਾ। ਵਿਦਿਆਰਥੀ ਦੇ ਸਿਰ 'ਤੇ ਜ਼ਿਆਦਾ ਸੱਟ ਲੱਗੀ ਹੈ।

 
ਅਧਿਆਪਕ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਸਕੂਲ ਦਾ ਹੁਸ਼ਿਆਰ ਵਿਦਿਆਰਥੀ ਸੀ। ਹਾਦਸੇ ਦੀ ਸੂਚਨਾ ਦੇ ਬਾਅਦ ਸਭ ਮੌਕੇ 'ਤੇ ਪੁੱਜ ਗਈ।