ਸਾਲ 2030 ’ਚ ਆਗਰਾ ਤੋਂ ਦਿੱਲੀ ਤਕ ਹਰ ਘੰਟੇ 300 Kmph ਦੀ ਰਫਤਾਰ ਨਾਲ ਚੱਲੇਗੀ ਇਕ ਬੁਲੇਟ ਟਰੇਨ

11/24/2021 11:50:23 AM

ਨਵੀਂ ਦਿੱਲੀ– ਵਿਸਤ੍ਰਿਤ ਪ੍ਰਾਜੈਕਟ ਰਿਪੋਰਟ (ਡੀ. ਪੀ. ਆਰ.) ਮੁਤਾਬਕ ਦਿੱਲੀ-ਵਾਰਾਣਸੀ ਹਾਈ ਸਪੀਡ ਰੇਲ (ਐੱਚ. ਐੱਸ. ਆਰ.) ਜਾਂ ਬੁਲੇਟ ਟਰੇਨ ਪ੍ਰਾਜੈਕਟ 958 ਕਿਲੋਮੀਟਰ ਲੰਬੀ ਹੋਵੇਗੀ। ਜਿਸ ਵਿਚ ਲਖਨਊ ਨੂੰ ਅਯੋਧਿਆ ਨਾਲ ਜੋੜਨ ਵਾਲੀ 123 ਕਿਲੋਮੀਟਰ ਦੀ ਦੂਰੀ ਸ਼ਾਮਲ ਹੈ। ਜੇਕਰ ਸਭ ਕੁਝ ਸਰਕਾਰੀ ਯੋਜਨਾ ਮੁਤਾਬਕ ਹੋਇਆ ਤਾਂ 2029-30 ਤੱਕ ਦਿੱਲੀ ਤੋਂ ਆਗਰਾ ਅਤੇ ਆਗਰਾ ਤੋਂ ਦਿੱਲੀ ਤੱਕ ਹਰ ਘੰਟੇ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀ ਇਕ ਬੁਲੇਟ ਟਰੇਨ ਹੋਵੇਗੀ। ਕਾਰੀਡੋਰ ਸੁਰੱਖਿਆ ਲੋੜਾਂ ਨੂੰ ਦੇਖਦੇ ਹੋਏ ਪੂਰਾ ਕਾਰੀਡੋਰ ਐਲੀਵੇਟਿਡ ਸਟ੍ਰੇਚ ਅਤੇ ਸੁਰੰਗਾਂ ਦਾ ਮਿਸ਼ਰਣ ਹੋਵੇਗਾ।

ਇਸ ਵਿਚ 2 ਸਟੇਸ਼ਨ ਹੋਣਗੇ ਅਤੇ ਇਹ ਮਥੁਰਾ, ਅਯੋਧਿਆ, ਪ੍ਰਯਾਗਰਾਜ ਅਤੇ ਵਾਰਾਣਸੀ ਸਮੇਤ ਸਾਰੇ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਜੋੜੇਗਾ। ਜੇਵਰ ਹਵਾਈ ਅੱਡੇ ’ਤੇ ਇਕ ਅੰਡਰਗ੍ਰਾਊਂਡ ਸਟੇਸ਼ਨ ਵਿਚ ਹੋਵੇਗਾ। ਕੁਲ ਪ੍ਰਾਜੈਕਟ ਲਾਗਤ 2.28 ਲੱਖ ਕਰੋੜ ਰੁਪਏ ਅਨੁਮਾਨਿਤ ਹੈ ਅਤੇ ਵਿਸ਼ਾਲ ਪ੍ਰਾਜੈਕਟ ਦੇ ਐਗਜ਼ੀਕਿਊਸ਼ਨ ਲਈ ਵਿੱਤ ਪ੍ਰਾਪਤ ਕਰਨਾ ਅਹਿਮ ਹੋਵੇਗਾ।

ਇਹ ਵੀ ਪੜ੍ਹੋ– ਇਕ ਹੋਰ ਝਟਕਾ: ਅਗਲੇ ਮਹੀਨੇ ਤੋਂ ਇੰਨਾ ਮਹਿੰਗਾ ਹੋਵੇਗਾ Amazon Prime ਦਾ ਸਬਸਕ੍ਰਿਪਸ਼ਨ

ਇਕ ਦਿਨ ’ਚ 63 ਚੱਕਰ ਲਗਾਏਗੀ ਬੁਲੇਟ ਟਰੇਨ
ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ ਵਲੋਂ ਤਿਆਰ ਡੀਪੀਆਰ ਦੇ ਮੁਤਾਬਕ ਜੋ ਅਹਿਮਦਾਬਾਦ-ਮੁੰਬਈ ਬੁਲੇਟ ਟਰੇਨ ਪ੍ਰਾਜੈਕਟ ਨੂੰ ਲਾਗੂ ਕਰ ਰਿਹਾ ਹੈ, ਬੁਲੇਟ ਟਰੇਨ ਦਿੱਲੀ ਅਤੇ ਆਗਰਾ ਵਿਚਾਲੇ ਇਕ ਦਿਨ ਵਿਚ 63 ਚੱਕਰ ਲਗਾਏਗੀ। ਦਿੱਲੀ ਅਤੇ ਲਖਨਊ ਵਿਚਾਲੇ ਰੋਜ਼ਾਨਾ 43 ਟ੍ਰਿਪ ਅਤੇ ਦਿੱਲੀ ਅਤੇ ਵਾਰਾਣਸੀ ਵਿਚਾਲੇ ਰੋਜ਼ਾਨਾ 18 ਟ੍ਰਿਪ ਹੋਣਗੇ। ਅਯੋਧਿਆ ਦੇ ਮਾਮਲੇ ਵਿਚ ਡੀਪੀਆਰ ਨੇ ਰੋਜ਼ਾਨਾ 11 ਟ੍ਰਿਪ ਦਾ ਅਨੁਮਾਨ ਲਗਾਇਆ ਹੈ। ਫਿਲਹਾਲ, ਟਰੇਨ ਰਾਹੀਂ ਦਿੱਲੀ ਤੋਂ ਵਾਰਾਣਸੀ ਪਹੁੰਚਣ ਵਿਚ ਲਗਭਗ 11-12 ਘੰਟੇ ਲੱਗਦੇ ਹਨ। ਪ੍ਰਸਤਾਵਿਤ ਬੁਲੇਟ ਟਰੇਨ ਇਸ ਯਾਤਰਾ ਦੇ ਸਮੇਂ ਨੂੰ ਤਿੰਨ ਘੰਟੇ ਘੱਟ ਕਰ ਦੇਵੇਗੀ। ਪੂਰਬੀ ਉੱਤਰ ਪ੍ਰਦੇਸ਼ ਦੇ ਦਿਲ ਵਾਰਾਣਸੀ ਲਈ ਹਾਈਸਪੀਡ ਰੇਲ ਕਨੈਕਟਵਿਟੀ ਅਹਿਮ ਹੈ, ਕਿਉਂਕਿ ਮੌਜੂਦਾ ਰਾਜ ਵਿਸ਼ਵ ਪੱਧਰੀ ਬੁਨੀਆਦੀ ਢਾਂਚੇ ਦਾ ਨਿਰਮਾਣ ਕਰ ਕੇ ਪੂਰਬਾਂਚਲ ਦੀ ਪ੍ਰੋਫਾਈਲ ਨੂੰ ਬਦਲਣ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਹ ਕਦਮ ਇਸ ਲਈ ਵੀ ਅਹਿਮ ਹੈ ਕਿਉਂਕਿ ਸਰਕਾਰ ਅਯੋਧਿਆ ਨੂੰ ਵਿਸ਼ਵ ਸੈਰ-ਸਪਾਟਾ ਨਕਸ਼ੇ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹਾਈ ਸਪੀਡ ਕਨੈਕਟਵਿਟੀ ਸੈਲਾਨੀਆਂ ਨੂੰ ਪਵਿੱਤਰ ਸ਼ਹਿਰ ਵਿਚ ਲਿਆਉਣ ਲਈ ਮੁੱਖ ਸਾਧਨ ਹੋਵੇਗੀ।

ਇਹ ਵੀ ਪੜ੍ਹੋ– Airtel ਤੋਂ ਬਾਅਦ Vi ਨੇ ਵੀ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, 25 ਫੀਸਦੀ ਤਕ ਮਹਿੰਗੇ ਕੀਤੇ ਪਲਾਨ

Rakesh

This news is Content Editor Rakesh