ਗੁਜਰਾਤ ''ਚ ਸ਼ਰਾਬ ਦੀਆਂ ਬੋਤਲਾਂ ''ਤੇ ਚੱਲਿਆ ਬੁਲਡੋਜ਼ਰ

02/12/2016 11:41:53 AM

ਗੁਜਰਾਤ— ਇੱਥੇ ਪਿਛਲੇ 55 ਸਾਲਾਂ ਤੋਂ ਸ਼ਰਾਬ ''ਤੇ ਪਾਬੰਦੀ ਹੈ ਪਰ ਰਾਜ ਦਾ ਇਕ ਵੀ ਕੌਨਾ ਅਜਿਹਾ ਨਹੀਂ, ਜਿੱਥੇ ਪੀਣ ਵਾਲਿਆਂ ਨੂੰ ਸ਼ਰਾਬ ਨਹੀਂ ਮਿਲੀ ਹੋਵੇ। 1960 ''ਚ ਗੁਜਰਾਤ ਅਤੇ ਮਹਾਰਾਸ਼ਟਰ ਜਦੋਂ ਵੱਖ-ਵੱਖ ਰਾਜ ਬਣੇ, ਉਦੋਂ ਤੋਂ ਗੁਜਰਾਤ ''ਚ ਸ਼ਰਾਬ ''ਤੇ ਪਾਬੰਦੀ ਲਾਗੂ ਹੈ। ਗੁਜਰਾਤ ''ਚ 60 ਹਜ਼ਾਰ ਪੁਲਸ ਫੋਰਸ ਅਤੇ ਨਸ਼ਾਬੰਦੀ ਵਿਭਾਗ ਦੇ 2 ਹਜ਼ਾਰ ਸਿਪਾਹੀ ਇਸ ਪਾਬੰਦੀ ਦੇ ਅਮਲ ਲਈ ਤਾਇਨਾਤ ਕੀਤੇ ਗਏ ਹਨ ਪਰ ਸਰਕਾਰੀ ਅੰਕੜੇ ਕੁਝ ਹੋਰ ਹੀ ਕਹਿੰਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 5 ਸਾਲਾਂ ਦੌਰਾਨ ਰਾਜ ''ਚ 2.46 ਅਰਬ ਰੁਪਏ ਦੀ ਨਾਜਾਇਜ਼ ਅੰਗਰੇਜ਼ੀ ਸ਼ਰਾਬ ਜ਼ਬਤ ਕੀਤੀ ਗਈ। ਇਸ ਨੂੰ ਦੇਖਦੇ ਹੋਏ ਆਮ ਲੋਕਾਂ ਦਾ ਰਾਜ ਸਰਕਾਰ ਤੋਂ ਭਰੋਸਾ ਖਤਮ ਹੁੰਦਾ ਦਿੱਸ ਰਿਹਾ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ 82 ਕਰੋੜ ਰੁਪਏ ਦੀ ਸ਼ਰਾਬ ਨੂੰ ਨਸ਼ਟ ਕੀਤਾ ਹੈ। ਦੂਜੇ ਪਾਸੇ ਆਮ ਨਾਗਰਿਕਾਂ ਨੇ ਨਿਰਾਸ਼ ਹੋ ਕੇ ਹੁਣ ਖੁਦ ਹੀ ਸ਼ਰਾਬ ਦੇ ਨਾਜਾਇਜ਼ ਠੇਕਿਆਂ ''ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਛਾਪਿਆਂ ਦਾ ਨਾਂ ਰੱਖਿਆ ਗਿਆ ਹੈ ''ਜਨਤਾ ਰੇਡ''। 
ਅਡਿਕਸ਼ਨ ਮੁਕਤੀ ਅੰਦੋਲਨ ਚੱਲਾ ਰਹੇ ਗੁਜਰਾਤ ਠਾਕੋਰ ਫੌਜ ਦੇ ਨੇਤਾ ਖੋਡਾਜੀ ਠਾਕੋਰ ਨੇ ਦੱਸਿਆ,''''ਬੀਤੇ 26 ਜਨਵਰੀ ਨੂੰ ਠਾਕੋਰ ਫੌਨ ਨੇ ਗੁਜਰਾਤ ''ਚ ਅਡਿਕਸ਼ਨ ਮੁਕਤੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਬਾਅਦ ਤੋਂ ਹੁਣ ਤੱਕ ਉੱਤਰੀ ਗੁਜਰਾਤ ਦੇ 800 ਤੋਂ ਵਧ ਪਿੰਡਾਂ ''ਚ ਅਸੀਂ ਜਨਤਾ ਰੇਡ ਕੀਤੇ ਅਤੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਇਆ।'''' ਇਕ ਅਧਿਕਾਰੀ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਫੜੇ ਜਾਣ ਤੋਂ ਬਾਅਦ ਕੋਰਟ ਦੇ ਆਦੇਸ਼ ਅਨੁਸਾਰ,''''ਅਸੀਂ ਮੈਜਿਸਟਰੇਟ ਦੀ ਮੌਜੂਦਗੀ ''ਚ ਨਾਜਾਇਜ਼ ਸ਼ਰਾਬ ਨੂੰ ਨਸ਼ਟ ਕਰ ਦਿੰਦੇ ਹਾਂ। ਖੁੱਲ੍ਹੀ ਸੜਕ ''ਤੇ ਸ਼ਰਾਬ ਨੂੰ ਰੱਖ ਕੇ ਉਸ ''ਤੇ ਰੋਡ ਰੋਲਰ ਘੁੰਮਾਇਆ ਜਾਂਦਾ ਹੈ।'''' ਇਸ ਅਧਿਕਾਰੀ ਅਨੁਸਾਰ ਬੀਤੇ ਸਾਲ 82 ਕਰੋੜ ਰੁਪਏ ਦੀ ਵਿਦੇਸ਼ੀ ਸ਼ਰਾਬ ਨੂੰ ਨਸ਼ਟ ਕੀਤਾ ਗਿਆ ਸੀ।

Disha

This news is News Editor Disha