ਆਖਿਰ 3 ਮੰਜਿਲਾਂ ਇਮਾਰਤ ਡਿੱਗਣ ਦਾ ਕਾਰਨ ਜਾਣਨ ਲਈ ਹੁਣ ਮੈਜਿਸਟਰੇਟ ਕਰੇਗੀ ਜਾਂਚ

06/23/2017 2:12:25 PM

ਨੂਰਪੁਰ— ਹਿਮਾਚਲ ਦੇ ਨੂਰਪੁਰ ਖੇਤਰ ਦੇ ਕਸਬੇ ਜਸੂਰ 'ਚ ਇਮਾਰਤ ਡਿੱਗਣ ਦੀ ਮੈਜਿਸਟਰੇਰ ਜਾਂਚ ਅੱਜ ਸ਼ੁਰੂ ਹੋ ਗਈ ਹੈ। ਇਸ ਮਾਮਲੇ ਦੀ ਮੈਜਿਸਟਰੇਟ ਜਾਂਚ ਕਰ ਰਹੇ ਹਨ। ਐੱਸ. ਡੀ. ਐੱਮ. ਨੂਰਪੁਰ ਆਵਿਦ ਹੁਸੈਨ ਦੀ ਕਾਰਵਾਈ 'ਚ ਇਕ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜਿਸ 'ਚ ਡੀ. ਐੱਸ. ਪੀ. ਨੂਰਪੁਰ ਮੇਘਨਾਥ ਚੌਹਾਨ, ਨੀਰਜਕਾਂਤ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੂਰਪੁਰ ਇੰਦਰ ਸਿੰਘ ਉਤਮ ਸ਼ਾਮਲ ਹਨ, ਜੋ ਜਲਦੀ ਹੀ ਇਸ ਹਾਦਸੇ ਦੀ ਜਾਂਚ ਕਰਕੇ ਆਪਣੀ ਰਿਪੋਰਟ ਪੇਸ਼ ਕਰਨਗੇ। ਐੱਸ. ਡੀ. ਐੱਮ.  ਨੂਰਪੁਰ ਨੇ ਬੀਤੇਂ ਦਿਨੀਂ ਵੀਰਵਾਰ ਨੂੰ ਆਪਣੇ ਪ੍ਰੋਗਰਾਮ 'ਚ ਇਸ ਕਾਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਇਸ ਹਾਦਸੇ ਦੀ ਮੈਜਿਸਟਰੇਟ ਜਾਂਚ ਬਾਰੇ ਚਰਚਾ ਕੀਤੀ ਅਤੇ ਅਤੇ ਇਹ ਜਾਂਚ ਕਾਮੇਟੀ ਇਮਰਤ ਡਿੱਗਣ ਦੇ ਕਾਰਨਾਂ ਦੀ ਜਾਂਚ ਕਰੇਗੀ ਅਤੇ ਇਹ ਪਤਾ ਲਗਾਵੇਗੀ ਕਿ ਉਹ ਇਮਾਰਤ ਕਿਵੇਂ ਡਿੱਗੀ।