Budget session Live : ਰਾਸ਼ਟਰਪਤੀ ਬੋਲੇ- ਇਹ ਦਹਾਕਾ ਭਾਰਤ ਲਈ ਮਹੱਤਵਪੂਰਨ , ਨਿਊ ਇੰਡੀਆ ਦਾ ਕਰਨਾ ਹੈ ਨਿਰਮਾਣ

01/31/2020 11:37:21 AM

ਬਿਜ਼ਨੈੱਸ ਡੈਸਕ—ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਸਦ ਦੇ ਸੈਂਟਰਲ ਹਾਲ 'ਚ ਦੋਵਾਂ ਸਦਨਾਂ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਤ ਕਰ ਰਹੇ ਹਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਦਹਾਕੇ ਭਾਰਤ ਦੇ ਲਈ ਬਹੁਤ ਮਹੱਤਵਪੂਰਨ ਹਨ। ਇਸ ਦਹਾਕੇ 'ਚ ਸਾਡੀ ਸੁਤੰਤਰਤਾ ਦੇ 75 ਸਾਲ ਪੂਰੇ ਹੋਏ। ਮੇਰੀ ਸਰਕਾਰ ਦੀ ਕੋਸ਼ਿਸ਼ ਨਾਲ ਇਸ ਸਦੀ ਨੂੰ ਭਾਰਤੀ ਦੇ ਸਦੀ ਬਣਾਉਣ ਦੀ ਮਜ਼ਬੂਤ ਨੀਂਹ ਰੱਖੀ ਜਾ ਚੁੱਕੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਮੇਰੀ ਸਰਕਾਰ, 'ਸਭ ਕਾ ਸਾਥ, ਸਭ ਕਾ ਵਿਸ਼ਵਾਸ' ਦੇ ਮੰਤਰ 'ਤੇ ਚੱਲਦੇ ਹੋਏ, ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਸਰਕਾਰ ਵਲੋਂ ਪਿਛਲੇ ਪੰਜ ਸਾਲਾਂ 'ਚ ਜ਼ਮੀਨੀ ਪੱਧਰ 'ਤੇ ਕੀਤੇ ਗਏ ਸੁਧਾਰਾਂ ਦਾ ਹੀ ਨਤੀਜਾ ਹੈ ਕਿ ਅਨੇਕ ਖੇਤਰਾਂ 'ਚ ਭਾਰਤ ਦੀ ਕੌਮਾਂਤਰੀ ਰੈਂਕਿੰਗ 'ਚ ਬੇਮਿਸਾਲ ਸੁਧਾਰ ਆਇਆ ਹੈ।
ਉੱਧਰ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਮੀਦ ਜਤਾਈ ਕਿ ਸੰਸਦ ਦਾ ਅੱਜ ਤੋਂ ਸ਼ੁਰੂ ਹੋ ਰਿਹਾ ਬਜਟ ਦੇਸ਼ ਦੇ ਉਜਵੱਲ ਭਵਿੱਖ ਦੀ ਨੀਂਹ ਰੱਖਣ ਵਾਲਾ ਹੋਵੇਗਾ ਅਤੇ ਉਨ੍ਹਾਂ ਦੀ ਸਰਕਾਰ ਦਾ ਬਲ ਦਲਿਤ ਵਾਂਝੇ, ਮਹਿਲਾਵਾਂ ਦੇ ਸ਼ਕਤੀਕਰਨ 'ਤੇ ਹੋਵੇਗਾ। ਮੋਦੀ ਨੇ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਇਸ ਸਾਲ ਦਾ ਅਤੇ ਇਕ ਦਹਾਕੇ ਦਾ ਪਹਿਲਾਂ ਸੈਸ਼ਨ ਹੈ। ਸਾਡੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਇਹ ਸੈਸ਼ਨ ਦਹਾਕੇ ਦੇ ਉਜਵੱਲ ਭਵਿੱਖ ਲਈ ਮਜ਼ਬੂਤ ਨੀਂਹ ਰੱਖਣ ਵਾਲਾ ਸੈਸ਼ਨ ਬਣਿਆ ਰਹੇ।
ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਹੁਣ ਤੱਕ ਦਲਿਤਾਂ,ਸ਼ੋਸ਼ਿਤ, ਵਾਂਝੇ ਅਤੇ ਮਹਿਲਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਕੰਮ ਕੀਤਾ ਹੈ ਅਤੇ ਇਸ ਦਹਾਕੇ 'ਚ ਵੀ ਸਾਡੀ ਇਹੀਂ ਕੋਸ਼ਿਸ਼ ਰਹੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸੈਸ਼ਨ 'ਚ ਜ਼ਿਆਦਾਤਰ ਆਰਥਿਕ ਵਿਸ਼ਿਆਂ 'ਤੇ ਚਰਚਾ ਹੋਵੇਗੀ। ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਕਿ ਸੰਸਾਰਕ ਆਰਥਿਤ ਹਾਲਾਤਾਂ ਦਾ ਭਾਰਤ ਕਿਸੇ ਤਰ੍ਹਾਂ ਫਾਇਦਾ ਚੁੱਕਿਆ ਜਾ ਸਕਦਾ ਹੈ, ਮੋਜੂਦਾ ਸੰਸਾਰਕ ਹਾਲਾਤਾਂ ਦਾ ਲਾਭ ਭਾਰਤ ਨੂੰ ਕਿੰਝ ਮਿਲ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਦਾ ਦੋਵਾਂ ਸੈਸ਼ਨਾਂ 'ਚ ਲੋਕਾਂ ਦੀ ਆਰਥਿਕ ਸ਼ਕਤੀਕਰਨ 'ਤੇ ਵਿਆਪਕ ਚਰਚਾ ਹੋਣੀ ਚਾਹੀਦੀ ਹੈ।