ਬਜਟ 2020: ਭਾਰਤ ਹੁਣ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ

02/01/2020 1:41:14 PM

ਨਵੀਂ ਦਿੱਲੀ—ਭਾਰਤ ਹੁਣ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ ਅਤੇ ਕੇਂਦਰ ਸਰਕਾਰ ਦਾ ਕਰਜ਼ ਘੱਟ ਕੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 48.7 ਫੀਸਦੀ 'ਤੇ ਆ ਗਿਆ ਹੈ। ਇਹ ਮਾਰਚ 2014 'ਚ 52.2 ਫੀਸਦੀ ਸੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ 2014-19 ਦੇ ਦੌਰਾਨ ਔਸਤ ਵਾਧਾ ਦਰ 7.4 ਫੀਸਦੀ ਤੋਂ ਜ਼ਿਆਦਾ ਰਹੀ। ਇਸ ਦੌਰਾਨ ਔਸਤ ਮੁਦਰਾਸਫੀਤੀ 4.5 ਫੀਸਦੀ ਸੀ। ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਕਈ ਕਲਿਆਣ ਯੋਜਨਾਵਾਂ ਮਸਲਨ ਸਸਤਾ ਘਰ, ਪ੍ਰਤੱਖ ਲਾਭ ਅੰਤਰਨ (ਡੀ.ਬੀ.ਟੀ.) ਅਤੇ ਆਯੁਸ਼ਮਾਨ ਭਾਰਤ ਦਾ ਜ਼ਿਕਰ ਕੀਤਾ।

Aarti dhillon

This news is Content Editor Aarti dhillon