ਦਯਾ ਤੇ ਬੌਧਿਕਤਾ ਦੋਵਾਂ ਦਾ ਇਕੱਠੇ ਅਭਿਆਸ ਕਰਨਾ ਦੱਸਦੀਆਂ ਹਨ ਬੁੱਧ ਦੀਆਂ ਸਿੱਖਿਆਵਾਂ : ਦਲਾਈ ਲਾਮਾ

05/06/2023 10:40:11 PM

ਧਰਮਸ਼ਾਲਾ (ਬਿਊਰੋ) : ਭਾਰਤ-ਤਿੱਬਤ ਸਹਿਯੋਗ ਫੋਰਮ ਨੇ ਸ਼ੁੱਕਰਵਾਰ ਨੂੰ ਤਿੱਬਤੀ ਅਧਿਆਤਮਿਕ ਨੇਤਾ ਦਲਾਈ ਲਾਮਾ ਦੀ ਮੌਜੂਦਗੀ 'ਚ ਮੈਕਲੋਡਗੰਜ ਦੇ ਦਲਾਈ ਲਾਮਾ ਮੰਦਰ 'ਚ ਆਪਣਾ 25ਵਾਂ ਸਥਾਪਨਾ ਦਿਵਸ ਅਤੇ ਸਿਲਵਰ ਜੁਬਲੀ ਸਮਾਰੋਹ ਆਯੋਜਿਤ ਕੀਤਾ। ਸਮਾਗਮ ਵਿੱਚ ਬੀ.ਟੀ.ਐੱਸ.ਐੱਮ. ਇੰਦਰੇਸ਼ ਕੁਮਾਰ, ਸੰਸਦ ਮੈਂਬਰ ਕਿਸ਼ਨ ਕਪੂਰ ਤੇ ਹੋਰ ਪਤਵੰਤੇ ਹਾਜ਼ਰ ਸਨ।

ਇਹ ਵੀ ਪੜ੍ਹੋ : ਬਿਲਾਵਲ ਦੇ ਨਮਸਤੇ 'ਤੇ ਹੰਗਾਮਾ: ਜੈਸ਼ੰਕਰ ਦੇ ਹੱਥ ਨਾ ਮਿਲਾਉਣ 'ਤੇ ਬੌਖਲਾਏ ਪਾਕਿ ਸਿਆਸਤਦਾਨ

ਇਕੱਠ ਨੂੰ ਸੰਬੋਧਨ ਕਰਦਿਆਂ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੇ ਭਗਵਾਨ ਬੁੱਧ ਦੇ ਜਨਮ, ਗਿਆਨ ਪ੍ਰਾਪਤੀ ਅਤੇ ਮਹਾਪਰਿਨਿਰਵਾਣ ਦੇ ਸ਼ੁਭ ਮੌਕੇ 'ਤੇ ਦੁਨੀਆ ਭਰ ਦੇ ਬੋਧੀ ਪੈਰੋਕਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਬੁੱਧ ਦੀਆਂ ਸਿੱਖਿਆਵਾਂ ਦੇ ਕੇਂਦਰ ਵਿੱਚ ਦਯਾ ਤੇ ਬੌਧਿਕਤਾ ਦੋਵਾਂ ਦਾ ਇਕੱਠੇ ਅਭਿਆਸ ਜ਼ਰੂਰੀ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ : ਅੱਤਵਾਦੀ ਸਾਜ਼ਿਸ਼ ਦਾ ਖੁਲਾਸਾ ਕਰਦੀ ਹੈ ‘ਦਿ ਕੇਰਲ ਸਟੋਰੀ’ : PM ਮੋਦੀ

ਨਿਰਵਾਣ ਦੀ ਪ੍ਰਾਪਤੀ ਲਈ ਪਰਉਪਕਾਰ ਦੀ ਭਾਵਨਾ ਭਾਵ ਬੋਧੀਚਿਤ ਦਾ ਅਭਿਆਸ ਹੀ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦਾ ਸਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਦੂਜਿਆਂ ਦੀ ਭਲਾਈ ਲਈ ਜਿੰਨਾ ਸੰਵੇਦਨਸ਼ੀਲ ਹੋਵਾਂਗੇ, ਓਨਾ ਹੀ ਵੱਧ ਦੂਸਰੇ ਸਾਡੇ ਲਈ ਪਿਆਰੇ ਬਣਨਗੇ। ਇਸ ਦੌਰਾਨ ਬੀ.ਟੀ.ਐੱਸ.ਐੱਮ. ਦੇ ਸਰਪ੍ਰਸਤ ਅਤੇ ਸੰਸਥਾਪਕ ਇੰਦਰੇਸ਼ ਕੁਮਾਰ ਨੇ ਕਿਹਾ ਕਿ ਅਹਿੰਸਾ 'ਪਰਮੋ ਮੈਤਰੀ' ਦੀ ਸਥਾਪਨਾ ਕਰਨਾ ਜ਼ਰੂਰੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh