ਬਸਪਾ ਵਰਕਰਾਂ ਨੇ ਆਪਣੇ ਨੇਤਾਵਾਂ ਨੂੰ ਮੂੰਹ ਕਾਲਾ ਕਰ ਕੇ ਗਧੇ ''ਤੇ ਘੁੰਮਾਇਆ

10/22/2019 4:45:48 PM

ਜੈਪੁਰ— ਰਾਜਸਥਾਨ ਬਸਪਾ 'ਚ ਇੰਨੀਂ ਦਿਨੀਂ ਕੁਝ ਠੀਕ ਨਹੀਂ ਚੱਲ ਰਿਹਾ ਹੈ। ਪਹਿਲਾਂ ਸਾਰੇ 6 ਬਸਪਾ ਵਿਧਾਇਕ ਕਾਂਗਰਸ 'ਚ ਸ਼ਾਮਲ ਹੋ ਗਏ ਅਤੇ ਹੁਣ ਬਸਪਾ ਵਰਕਰਾਂ ਨੇ ਪਾਰਟੀ ਨੂੰ ਸ਼ਰਮਸਾਰ ਕੀਤਾ ਹੈ। ਜੈਪੁਰ 'ਚ ਬਸਪਾ ਵਰਕਰਾਂ ਨੇ ਆਪਣੀ ਹੀ ਪਾਰਟੀ ਦੇ ਨੈਸ਼ਨਲ ਕੋ-ਆਰਡੀਨੇਟਰ ਇੰਚਾਰਜ ਸੀਤਾਰਾਮ ਦਾ ਮੂੰਹ ਕਾਲਾ ਕਰ ਕੇ ਗਧੇ 'ਤੇ ਬਿਠਾ ਕੇ ਘੁੰਮਾਇਆ। ਇੱਥੇ ਤੱਕ ਕਿ ਵਰਕਰਾਂ ਨੇ ਇਨ੍ਹਾਂ ਨੇਤਾਵਾਂ ਦੇ ਗਲੇ 'ਚ ਜੁੱਤੀਆਂ ਦੀ ਮਾਲਾ ਵੀ ਪਾਈ। ਇਸ ਦੌਰਾਨ ਇਹ ਵਰਕਰ 'ਰਾਮਜੀ ਗੌਤਮ ਹਾਏ-ਹਾਏ' ਦੇ ਨਾਅਰੇ ਲੱਗਾ ਰਹੇ ਸਨ ਅਤੇ ਉਨ੍ਹਾਂ ਦੇ ਸਾਥੀ ਕੈਮਰੇ 'ਚ ਵੀਡੀਓ ਬਣਾ ਰਹੇ ਸਨ। ਵਰਕਰਾਂ ਦਾ ਕਹਿਣਾ ਸੀ ਕਿ ਰਾਮਜੀ ਗੌਤਮ ਨੇ ਪਾਰਟੀ ਨੂੰ ਧੋਖਾ ਦਿੱਤਾ ਹੈ। ਇਹ ਨੇਤਾ ਪਾਰਟੀ ਵਿਰੁੱਧ ਗਤੀਵਿਧੀਆਂ 'ਚ ਸ਼ਾਮਲ ਸਨ, ਇਸ ਲਈ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਗਿਆ।

ਇਸ ਦਰਮਿਆਨ ਰਾਜਸਥਾਨ 'ਚ ਬਸਪਾ ਦੇ ਕੁਝ ਨੇਤਾਵਾਂ 'ਤੇ ਕਥਿਤ ਹਮਲਿਆਂ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ 'ਤੇ ਬਸਪਾ ਦੀ ਚੀਫ ਮਾਇਆਵਤੀ ਨੇ ਕਾਂਗਰਸ ਅਤੇ ਰਾਜ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਗਹਿਲੋਤ ਸਰਕਾਰ 'ਤੇ ਅੰਬੇਡਕਰਵਾਦੀ ਅੰਦੋਲਨ 'ਚ ਖਲਲ ਪੈਦਾ ਕਰਨ ਦਾ ਦੋਸ਼ ਲਗਾਇਆ ਅਤੇ ਉਸ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਬਾਜ਼ ਆਉਣ  ਲਈ ਸਾਵਧਾਨ ਕੀਤਾ। ਮਾਇਆਵਤੀ ਨੇ ਰਾਜਸਥਾਨ ਸਰਕਾਰ 'ਤੇ ਅੰਦੋਲਨ ਨਾਲ ਜੁੜੇ ਬਸਪਾ ਦੇ ਸੀਨੀਅਰ ਨੇਤਾਵਾਂ 'ਤੇ ਹਮਲਾ ਕਰਵਾਉਣ ਦਾ ਦੋਸ਼ ਲਗਾਉਂਦੇ ਹੋਏ ਇਸ ਦੀ ਨਿੰਦਾ ਕੀਤੀ।

ਮਾਇਆਵਤੀ ਨੇ ਟਵੀਟ ਕਰ ਕੇ ਕਿਹਾ,''ਕਾਂਗਰਸ ਨੇ ਪਹਿਲਾਂ ਰਾਜਸਥਾਨ 'ਚ ਬਸਪਾ ਵਿਧਾਇਕਾਂ ਨੂੰ ਤੋੜਿਆ ਅਤੇ ਹੁਣ ਅੰਦੋਲਨ 'ਚ ਖਲਲ ਪੈਦਾ ਕਰਨ ਲਈ ਉੱਥੇ ਸੀਨੀਅਰ ਲੋਕਾਂ 'ਤੇ ਹਮਲਾ ਕਰਵਾ ਰਹੀ ਹੈ, ਜੋ ਬਹੁਤ ਨਿੰਦਾਯੋਗ ਅਤੇ ਸ਼ਰਮਨਾਕ ਹੈ।'' ਕਾਂਗਰਸ ਅੰਬੇਡਕਰਵਾਦੀ ਅੰਦੋਲਨ ਵਿਰੁੱਧ ਗਲਤ ਪਰੰਪਰਾ ਚੱਲਾ ਰਹੀ ਹੈ, ਜਿਸ ਦਾ 'ਜੈਸਾ ਕੋ ਤੈਸਾ' ਜਵਾਬ ਦਿੱਤਾ ਜਾ ਸਕਦਾ ਹੈ। ਕਾਂਗਰਸ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆ ਜਾਣਾ ਚਾਹੀਦਾ?''

DIsha

This news is Content Editor DIsha