ਬਸਪਾ ਵਿਧਾਇਕ ਨੇ ਕੀਤਾ CAA ਦਾ ਸਮਰਥਨ, ਪਾਰਟੀ ਨੇ ਕੀਤਾ ਮੁਅੱਤਲ

12/29/2019 2:29:27 PM

ਭੋਪਾਲ—ਬਹੁਜਨ ਸਮਾਜ ਪਾਰਟੀ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ) ਦਾ ਵਿਰੋਧ ਕਰ ਰਹੀ ਹੈ ਤਾਂ ਇਸ ਦੌਰਾਨ ਮੱਧ ਪ੍ਰਦੇਸ਼ ਤੋਂ ਬਸਪਾ ਵਿਧਾਇਕ ਨੂੰ ਸੀ.ਏ.ਏ ਅਤੇ ਐੱਨ.ਆਰ.ਸੀ ਦਾ ਸਮਰਥਨ ਕਰਨਾ ਮਹਿੰਗਾ ਪੈ ਗਿਆ। ਬਸਪਾ ਨੇ ਤਰੁੰਤ ਕਾਰਵਾਈ ਕਰਦੇ ਹੋਏ ਮੱਧ ਪ੍ਰਦੇਸ਼ 'ਚ ਪਥੇਰਿਆ ਤੋਂ ਬਸਪਾ ਵਿਧਾਇਕ ਨੂੰ ਮੁਅੱਤਲ ਕਰ ਦਿੱਤਾ।

ਬਸਪਾ ਸੁਪ੍ਰੀਮੋ ਮਾਇਆਵਤੀ ਨੇ ਟਵੀਟ ਕਰਦੇ ਹੋਏ ਦੱਸਿਆ, ''ਬਸਪਾ ਅਨੁਸ਼ਾਸਿਤ ਪਾਰਟੀ ਹੈ ਅਤੇ ਇਸ ਨੂੰ ਤੋੜਨ 'ਤੇ ਪਾਰਟੀ ਦੇ ਐੱਮ.ਪੀ. ਜਾਂ ਐੱਮ.ਐੱਲ.ਏ ਦੇ ਖਿਲਾਫ ਤਰੁੰਤ ਕਾਰਵਾਈ ਕੀਤੀ ਜਾਂਦੀ ਹੈ। ਇਸ ਪ੍ਰਕਾਰ ਮੱਧ ਪ੍ਰਦੇਸ਼ 'ਚ ਪਥੇਰਿਆ ਤੋਂ ਬਸਪਾ ਵਿਧਾਇਕ ਰਮਾਬਾਈ ਪਰਿਹਾਰ ਵੱਲੋਂ ਸੀ.ਏ.ਏ ਦਾ ਸਮਰਥਨ ਕਰਨ ਤੇ ਉਸ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ ਹੈ।

ਮਾਇਆਵਤੀ ਨੇ ਦੱਸਿਆ ਹੈ, ''ਉਨ੍ਹਾਂ 'ਤੇ ਪਾਰਟੀ ਪ੍ਰੋਗਰਾਮ 'ਚ ਹਿੱਸਾ ਲੈਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ ਜਦਕਿ ਬਸਪਾ ਨੇ ਸਭ ਤੋਂ ਪਹਿਲਾਂ ਇਸ ਨੂੰ ਵੰਡਣ ਵਾਲਾ ਅਤੇ ਅਸੰਵਿਧਾਨਿਕ ਦੱਸ ਕੇ ਇਸ ਦਾ ਸਖਤ ਵਿਰੋਧ ਕੀਤਾ, ਸੰਸਦ 'ਚ ਵੀ ਇਸ ਦੇ ਵਿਰੁੱਧ ਵੋਟ ਦਿੱਤਾ ਅਤੇ ਇਸ ਨੂੰ ਵਾਪਸੀ ਲੈਣ ਲਈ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਫਿਰ ਵੀ ਵਿਧਾਇਕ ਪਰਿਹਾਰ ਨੇ ਸੀ.ਏ.ਏ ਦਾ ਸਮਰਥਨ ਕੀਤਾ। ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਪਾਰਟੀ ਲਾਈਨ 'ਤੇ ਚੱਲਣ ਦੀ ਚਿਤਾਵਨੀ ਦਿੱਤੀ ਗਈ ਸੀ।''

ਦੱਸਣਯੋਗ ਹੈ ਕਿ ਰਮਾਬਾਈ ਨੇ ਹਾਲ ਹੀ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜਨਤਕ ਰੂਪ 'ਚ ਧੰਨਵਾਦ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਫੈਸਲਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਪਹਿਲਾਂ ਕੋਈ ਫੈਸਲ ਲੈਣ 'ਚ ਸਮਰੱਥ ਨਹੀਂ ਸੀ।

Iqbalkaur

This news is Content Editor Iqbalkaur