ਟਿਕਟ ਨਾ ਮਿਲਣ ’ਤੇ ਥਾਣੇ ’ਚ ਫੁੱਟ-ਫੁੱਟ ਕੇ ਰੋ ਪਏ ਬਸਪਾ ਨੇਤਾ, 67 ਲੱਖ ਹੜੱਪਣ ਦਾ ਲਾਇਆ ਦੋਸ਼

01/15/2022 10:43:26 AM

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣ ਲਈ ਟਿਕਟ ਨਾ ਮਿਲਣ ’ਤੇ ਚਰਥਾਵਲ ਵਿਧਾਨ ਸਭਾ ਹਲਕੇ ਦੇ ਬਸਪਾ ਇੰਚਾਰਜ ਅਰਸ਼ਦ ਰਾਣਾ ਥਾਣੇ ਵਿਚ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਆਨੰਦ ਦੇਵ ਮਿਸ਼ਰ ਨੂੰ ਸ਼ਿਕਾਇਤ-ਪੱਤਰ ਦੇਣ ਸਮੇਂ ਫੁਟ-ਫੁਟ ਕੇ ਰੋਣ ਲੱਗੇ। ਉਨ੍ਹਾਂ ਟਿਕਟ ਦੇਣ ਲਈ ਇਕ ਸਥਾਨਕ ਪਾਰਟੀ ਨੇਤਾ ’ਤੇ 67 ਲੱਖ ਰੁਪਏ ਹੜੱਪਣ ਦਾ ਦੋਸ਼ ਲਾਇਆ ਅਤੇ ਇਨਸਾਫ ਨਾ ਮਿਲਣ ’ਤੇ ਆਤਮਹੱਤਿਆ ਕਰਨ ਦੀ ਚਿਤਾਵਨੀ ਦਿੱਤੀ।

ਇਹ ਵੀ ਪੜ੍ਹੋ : ਸੁਰੱਖਿਆ ਲਈ ਨੂੰਹ ਦੇ ਗਹਿਣਿਆਂ ਨੂੰ ਆਪਣੇ ਕੋਲ ਰੱਖਣਾ ਕੋਈ ਵਧੀਕੀ ਨਹੀਂ : ਸੁਪਰੀਮ ਕੋਰਟ

ਚਰਥਾਵਲ ਵਿਧਾਨ ਸਭਾ ਖੇਤਰ ਦੇ ਪਿੰਡ ਦਧੇਡੂ ਵਾਸੀ ਅਰਸ਼ਦ ਕਾਫ਼ੀ ਦਿਨਾਂ ਤੋਂ ਬਸਪਾ 'ਚ ਸਰਗਰਮ ਹਨ। ਜ਼ਿਲ੍ਹਾ ਪੰਚਾਇਤ ਮੈਂਬਰ ਅਹੁਦੇ 'ਤੇ ਉਨ੍ਹਾਂ ਦੀ ਪਤਨੀ ਨੇ ਬਸਪਾ ਦੇ ਸਿੰਬਲ 'ਤੇ ਚੋਣ ਵੀ ਲੜੀ ਸੀ। ਅਰਸ਼ਦ ਕਾਫ਼ੀ ਦਿਨਾਂ ਤੋਂ ਬਸਪਾ ਤੋਂ ਚਰਥਾਵਲ ਸੀਟ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਸਨ। ਇਕ ਦਿਨ ਪਹਿਲਾਂ ਹੀ ਬਸਪਾ ਸੁਪਰੀਮੋ ਮਾਇਆਵਤੀ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਚਰਥਾਵਲ ਵਿਧਾਨ ਸਭਾ ਸੀਟ ਤੋਂ ਪਾਰਟੀ ਨੇ ਸਲਮਾਨ ਸਈਅਦ ਨੂੰ ਉਮੀਦਵਾਰ ਬਣਾਇਆ ਹੈ। ਸਲਮਾਨ ਪ੍ਰਦੇਸ਼ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਸਈਦੁਜਮਾਂ ਦੇ ਪੁੱਤਰ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha