ਜੰਮੂ 'ਚ BSF ਦੇ ਜਵਾਨਾਂ ਨੇ ਇਕ-ਦੂਜੇ ਨੂੰ 'ਗੁਲਾਲ' ਲਾ ਕੇ ਮਨਾਈ ਹੋਲੀ, ਪਾਇਆ ਭੰਗੜਾ

03/08/2023 4:45:05 PM

ਜੰਮੂ- ਸਰਹੱਦ ਸੁਰੱਖਿਆ ਫੋਰਸ (BSF) ਦੇ ਜਵਾਨ ਨੇ ਜੰਮੂ ਵਿਚ ਕੌਮਾਂਤਰੀ ਸਰਹੱਦ ਨੇੜੇ ਆਰ. ਐੱਸ ਪੁਰਾ ਸੈਕਟਰ 'ਚ ਹੋਲੀ ਦਾ ਤਿਉਹਾਰ ਮਨਾਇਆ। ਜਵਾਨਾਂ ਨੇ ਇਕ-ਦੂਜੇ ਨੇ 'ਗੁਲਾਲ' ਲਾਇਆ ਅਤੇ ਭੰਗੜਾ ਵੀ ਪਾਇਆ। ਇਸ ਦੌਰਾਨ ਜਵਾਨ ਬਹੁਤ ਖੁਸ਼ ਨਜ਼ਰ ਆਏ।

ਇਹ ਵੀ ਪੜ੍ਹੋ-  ਹਰਿਆਣਾ ਦੇ ਇਸ ਪਿੰਡ 'ਚ ਨਹੀਂ ਮਨਾਈ ਜਾਂਦੀ ਹੋਲੀ; ਪਸਰਿਆ ਰਹਿੰਦੈ ਸੰਨਾਟਾ, ਹੈਰਾਨ ਕਰ ਦੇਵੇਗੀ ਵਜ੍ਹਾ

ਇਕ ਅਧਿਕਾਰੀ ਨੇ ਕਿਹਾ ਕਿ ਬੀ. ਐੱਸ. ਐੱਫ. ਦੇ ਜਵਾਨਾਂ ਨੇ ਅੱਜ ਪੂਰੇ ਜੋਸ਼ ਅਤੇ ਰੰਗਾਂ ਨਾਲ ਹੋਲੀ ਮਨਾਈ। ਜਵਾਨ ਇਸ ਦੌਰਾਨ ਨੱਚਦੇ-ਗਾਉਂਦੇ ਨਜ਼ਰ ਆਏ। ਅਧਿਕਾਰੀਆਂ ਵਿਚੋਂ ਇਕ ਨੇ ਦੱਸਿਆ ਕਿ ਜਵਾਨ ਆਪਣੀ ਟੀਮ ਨਾਲ ਹੋਲੀ ਦਾ ਤਿਉਹਾਰ ਮਨਾਉਂਦੇ ਹਨ। ਉਨ੍ਹਾਂ ਸਰਹੱਦ 'ਤੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ। 

ਇਹ ਵੀ ਪੜ੍ਹੋ- ਨਾਰੀ ਸ਼ਕਤੀ ਨੂੰ ਸਲਾਮ; ਜਾਣੋ ਕਿਉਂ ਮਨਾਇਆ ਜਾਂਦਾ ਹੈ 'ਕੌਮਾਂਤਰੀ ਮਹਿਲਾ ਦਿਵਸ'

ਅਧਿਕਾਰੀ ਨੇ ਕਿਹਾ ਕਿ ਜਿਵੇਂ ਅਸੀਂ ਤਿਉਹਾਰਾਂ ਨੂੰ ਬਿਨਾਂ ਕਿਸੇ ਮਤਭੇਦ ਦੇ ਇਕੱਠੇ ਮਨਾਉਂਦੇ ਹਨ, ਉਂਝ ਹੀ ਸਾਡੀ ਟੀਮ ਦੇਸ਼ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਰਹੱਦਾਂ 'ਤੇ ਤਾਇਨਾਤ ਹੈ। 

ਇਹ ਵੀ ਪੜ੍ਹੋ- ਹੋਲੀ 'ਤੇ ਰੇਲਵੇ ਦਾ ਖ਼ਾਸ ਤੋਹਫ਼ਾ; ਚੱਲਣਗੀਆਂ 196 ਵਿਸ਼ੇਸ਼ ਰੇਲਾਂ, ਮਾਤਾ ਵੈਸ਼ਨੋ ਦੇਵੀ ਲਈ ਵੀ ਸਪੈਸ਼ਲ ਟਰੇਨ

ਦੱਸ ਦੇਈਏ ਕਿ ਰੰਗਾਂ ਦਾ ਤਿਉਹਾਰ ਹੋਲੀ ਭਾਰਤ ਵਿਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਕ ਇਕ-ਦੂਜੇ 'ਤੇ ਗੁਲਾਲ ਜਾਂ ਸੁੱਕਾ ਰੰਗ ਲਾਉਂਦੇ ਹਨ। ਤਿਉਹਾਰਾਂ ਦੀ ਖੁਸ਼ੀ ਨੂੰ ਦੁੱਗਣਾ ਕਰਨ ਲਈ ਨੱਚਦੇ-ਗਾਉਂਦੇ ਅਤੇ ਭੰਗੜੇ ਪਾਉਂਦੇ ਹਨ। ਇਸ ਦਿਨ ਲੋਕ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਨ। 

ਇਹ ਵੀ ਪੜ੍ਹੋ-  ਚਿੱਟ ਫੰਡ ਘਪਲਾ: CBI ਨੇ ਪਰਲਜ਼ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਕੀਤਾ ਗ੍ਰਿਫ਼ਤਾਰ


 

Tanu

This news is Content Editor Tanu