ਜੰਮੂ ''ਚ ਕੰਟਰੋਲ ਰੇਖਾ ਨੇੜੇ ਸ਼ੱਕੀ ਡਰੋਨ ''ਤੇ BSF ਨੇ ਕੀਤੀ ਗੋਲੀਬਾਰੀ

08/02/2022 11:02:38 AM

ਜੰਮੂ (ਵਾਰਤਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਸਰਗਰਮ ਜਵਾਨਾਂ ਨੇ ਜੰਮੂ ਦੇ ਕਾਨਹਾਚਕ ਸੈਕਟਰ 'ਚ ਕੰਟਰੋਲ ਰੇਖਾ ਨੇੜੇ ਡਰੋਨ ਹੋਣ ਦੇ ਖ਼ਦਸ਼ੇ ਨਾਲ ਇਕ ਉੱਡਦੀ ਹੋਈ ਵਸਤੂ 'ਤੇ ਗੋਲੀਬਾਰੀ ਕੀਤੀ। ਬੀ.ਐੱਸ.ਐੱਫ. ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਕੰਟਰੋਲ ਰੇਖਾ ਨੇੜੇ ਸੋਮਵਾਰ ਦੇਰ ਰਾਤ ਕਾਨਹਾਚਕ ਇਲਾਕੇ 'ਚ ਇਕ ਅਣਪਛਾਤੀ ਉੱਡਦੀ ਵਸਤੂ 'ਤੇ ਰੋਸ਼ਨੀ ਦੇਖੀ ਗਈ।

ਇਹ ਵੀ ਪੜ੍ਹੋ : ਦੇਸ਼ 'ਚ ਮੰਕੀਪਾਕਸ ਨਾਲ ਪਹਿਲੀ ਮੌਤ, UAE ਤੋਂ ਪਰਤੇ ਨੌਜਵਾਨ ਦੀ ਮੌਤ ਉਪਰੰਤ ਰਿਪੋਰਟ ਆਈ ਪਾਜ਼ੇਟਿਵ

ਜਵਾਨਾਂ ਨੇ ਡਰੋਨ ਹੋਣ ਦੇ ਖ਼ਦਸ਼ੇ 'ਤੇ ਉਸ 'ਤੇ ਗੋਲੀਆਂ ਚਲਾਈਆਂ। ਬਾਅਦ 'ਚ ਰੋਸ਼ਨੀ ਦਿਖਾਈ ਦੇਣੀ ਬੰਦ ਹੋ ਗਈ। ਪੁਲਸ ਅਤੇ ਹੋਰ ਏਜੰਸੀਆਂ ਨੇ ਇਲਾਕੇ 'ਚ ਤਲਾਸ਼ ਮੁਹਿੰਮ ਛੇੜੀ ਹੈ। ਫਿਲਹਾਲ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਹਾਲ ਦੇ ਦਿਨਾਂ 'ਚ ਸੁਰੱਖਿਆ ਏਜੰਸੀਆਂ ਨੇ ਡਰੋਨ ਰਾਹੀਂ ਹਵਾ 'ਚ ਸੁੱਟੇ ਗਏ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਸਰਹੱਦ ਪਾਰ ਤੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਵੀ ਨਾਕਾਮ ਕੀਤੀਆਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha