Live Debate 'ਚ ਵਿਧਾਇਕ ਨੇ ਫੜ ਲਈ ਭਾਜਪਾ ਆਗੂ ਦੀ ਧੌਣ, ਸ਼ਰੇਆਮ ਕੀਤੀ ਕੁੱਟਮਾਰ, ਵੀਡੀਓ ਵਾਇਰਲ

10/27/2023 3:05:43 AM

ਹੈਦਰਾਬਾਦ (ਇੰਟ.)– ਤੇਲੰਗਾਨਾ ਵਿਚ ਇਕ ਨਿਊਜ਼ ਚੈਨਲ ’ਤੇ ਲਾਈਵ ਡਿਬੇਟ ਦੌਰਾਨ ਸੱਤਾਧਾਰੀ ਪਾਰਟੀ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ਵਿਧਾਇਕ ਨੇ ਭਾਜਪਾ ਕੈਂਡੀਡੇਟ ਨਾਲ ਕੁੱਟਮਾਰ ਕੀਤੀ। ਲਾਈਵ ਪ੍ਰੋਗਰਾਮ ਵਿਚ ਸਵਾਲ-ਜਵਾਬ ਦਰਮਿਆਨ ਬੀ. ਆਰ. ਐੱਸ. ਵਿਧਾਇਕ ਕੇ. ਪੀ. ਵਿਵੇਕਾਨੰਦ ਨੇ ਭਾਜਪਾ ਨੇਤਾ ਕਰੂਨਾ ਸ਼੍ਰੀਸ਼ੈਲਮ ਗੌੜ ਦੀ ਧੌਣ ਫੜ ਲਈ।

ਇਹ ਖ਼ਬਰ ਵੀ ਪੜ੍ਹੋ - ਦੀਵਾਲੀ ਮੌਕੇ ਪੰਜਾਬੀਆਂ ਨੂੰ ਖ਼ਾਸ ਤੋਹਫ਼ਾ ਦੇਣ ਦੀ ਤਿਆਰੀ 'ਚ ਕੇਂਦਰ ਸਰਕਾਰ, ਉਲੀਕੀ ਰੂਪ-ਰੇਖਾ

ਬੀ. ਆਰ. ਐੱਸ. ਵਿਧਾਇਕ ਭਾਜਪਾ ਨੇਤਾ ਨਾਲ ਹੱਥੋਪਾਈ ਕਰਨ ਲੱਗੇ। ਇਸ ਦੌਰਾਨ ਦਰਸ਼ਕਾਂ ਦੀ ਭੀੜ ਵਿਚ ਬੈਠੇ ਵਰਕਰ ਮੰਚ ਵੱਲ ਦੌੜੇ ਅਤੇ ਬਚਾਅ ਕੀਤਾ। ਭਾਜਪਾ ਨੇ ਆਪਣੇ ਕੈਂਡੀਡੇਟ ਨਾਲ ਹੋਈ ਇਸ ਘਟਨਾ ਦੀ ਆਲੋਚਨਾ ਕੀਤੀ ਹੈ। ਇਸ ਨਾਲ ਜੁੜੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਕਾਰ ਚੋਰੀ ਦੇ ਮਾਮਲਿਆਂ 'ਚ 64 ਪੰਜਾਬੀ ਨਾਮਜ਼ਦ, ਸਖ਼ਤ ਕਾਰਵਾਈ ਕਰਨ ਦੀ ਤਿਆਰੀ 'ਚ ਟੋਰਾਂਟੋ ਪੁਲਸ

ਤੇਲੰਗਾਨਾ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ-ਕੁਤੁਬੱਲਾਪੁਰ ਤੋਂ ਭਾਜਪਾ ਵਿਧਾਇਕ ਉਮੀਦਵਾਰ ਕੁਨਾਸ਼ਰੀ ਸੈਲਮ ’ਤੇ ਵਿਧਾਇਕ ਨੇ ਹਮਲਾ ਕੀਤਾ। ਇਹ ਹੈਰਾਨ ਕਰਨ ਵਾਲੀ ਗੱਲ ਹੈ ਜਦੋਂ ਇਕ ਚੋਣ ਲੜਨ ਵਾਲੇ ਵਿਰੋਧੀ ਉਮੀਦਵਾਰ ’ਤੇ ਜਨਤਕ ਤੌਰ ’ਤੇ ਹਮਲਾ ਕੀਤਾ ਜਾਂਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra