‘ਖਾਲਿਸਤਾਨ ਸਮਰਥਕ ਕੱਟੜਵਾਦ’ ਦਾ ਟੁੱਟੇਗਾ ਲੱਕ, ਭਾਰਤ ਦੌਰੇ ’ਤੇ ਆਏ ਬ੍ਰਿਟਿਸ਼ ਮੰਤਰੀ ਨੇ ਨਵੇਂ ਫੰਡ ਦਾ ਕੀਤਾ ਐਲਾਨ

08/12/2023 11:14:48 AM

ਨਵੀਂ ਦਿੱਲੀ (ਭਾਸ਼ਾ)- ਬ੍ਰਿਟੇਨ ਦੇ ਸੁਰੱਖਿਆ ਮੰਤਰੀ ਟਾਮ ਟੁਗੇਂਡਹਾਟ ਨੇ ‘ਖਾਲਿਸਤਾਨ ਸਮਰਥਕ ਕੱਟੜਵਾਦ’ ਦਾ ਲੱਕ ਤੋਡ਼ਨ ਵਾਸਤੇ ਅਤੇ ਆਪਣੇ ਦੇਸ਼ ਦੀਆਂ ਸਮਰੱਥਾਵਾਂ ਵਧਾਉਣ ਲਈ 95000 ਪਾਊਂਡ (ਲਗਭਗ ਇਕ ਕਰੋਡ਼ ਰੁਪਏ) ਦੇ ਨਵੇਂ ਫੰਡ ਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਹਾਈ ਕਮਿਸ਼ਨ ਨੇ ਟੁਗੇਂਡਹਾਟ ਦੀ ਭਾਰਤ ਦੀ 3 ਦਿਨਾ ਯਾਤਰਾ ਦੇ ਮੌਕੇ ’ਤੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੀ ਯਾਤਰਾ ਵੀਰਵਾਰ ਤੋਂ ਸ਼ੁਰੂ ਹੋਈ। ਬ੍ਰਿਟੇਨ ’ਚ ਖਾਲਿਸਤਾਨ ਸਮਰਥਕ ਤੱਤਾਂ ਦੀਆਂ ਗਤੀਵਿਧੀਆਂ ’ਚ ਵਾਧੇ ਨੂੰ ਲੈ ਕੇ ਭਾਰਤ ’ਚ ਵਧਦੀਆਂ ਚਿੰਤਾਵਾਂ ਦਰਮਿਆਨ ਨਵੇਂ ਫੰਡ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਹਵਾਈ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 67, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ

ਟੁਗੇਂਡਹਾਟ ਸੁਰੱਖਿਆ ਸਬੰਧੀ ਤਰਜੀਹਾਂ ’ਤੇ ਦੋ-ਪੱਖੀ ਸਹਿਯੋਗ ਨੂੰ ਵਧਾਉਣ ਅਤੇ ਜੀ-20 ਦੀ ਭ੍ਰਿਸ਼ਟਾਚਾਰ ਰੋਕੂ ਮੰਤਰੀ ਪੱਧਰ ਦੀ ਬੈਠਕ ’ਚ ਸ਼ਾਮਿਲ ਹੋਣ ਲਈ ਭਾਰਤ ਆਏ ਹਨ। ਹਾਈ ਕਮਿਸ਼ਨ ਨੇ ਕਿਹਾ, ‘‘ਵੀਰਵਾਰ ਨੂੰ ਨਵੀਂ ਦਿੱਲੀ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਨਾਲ ਇਕ ਬੈਠਕ ਦੌਰਾਨ ਟੁਗੇਂਡਹਾਟ ਨੇ ਖਾਲਿਸਤਾਨ ਸਮਰਥਕ ਕੱਟੜਵਾਦ ਨਾਲ ਨਜਿੱਠਣ ਲਈ ਬ੍ਰਿਟੇਨ ਦੀ ਸਮਰੱਥਾ ਵਧਾਉਣ ਵਾਸਤੇ ਨਵੇਂ ਫੰਡ ਦਾ ਐਲਾਨ ਕੀਤਾ।’’ ਇਸ ’ਚ ਕਿਹਾ ਗਿਆ ਹੈ ਕਿ 95,000 ਪਾਊਂਡ ਦਾ ਨਿਵੇਸ਼ ‘ਖਾਲਿਸਤਾਨ ਸਮਰਥਕ ਕੱਟੜਵਾਦ’ ਵੱਲੋਂ ਪੈਦਾ ਖਤਰੇ ਬਾਰੇ ਸਰਕਾਰ ਦੀ ਸਮਝ ਨੂੰ ਵਧਾਏਗਾ ਅਤੇ ਸੰਯੁਕਤ ਕੱਟੜਵਾਦ ਟਾਸਕ ਫੋਰਸ ਰਾਹੀਂ ਬ੍ਰਿਟੇਨ ਅਤੇ ਭਾਰਤ ਵਿਚਲੇ ਪਹਿਲਾਂ ਤੋਂ ਜਾਰੀ ਸੰਯੁਕਤ ਕਾਰਜ ਨੂੰ ਅਨੁਕੂਲ ਬਣਾਵੇਗਾ, ਜੋ ਚੰਗਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨੀ ਮੋਹਸਿਨ ਖਾਨ ਦਾ ਕੂੜ ਪ੍ਰਚਾਰ, ਅੰਜੂ ਵਾਂਗ ਮੁਸਲਿਮ ਬਣਨ ਵਾਲੀ ਹਰ ਭਾਰਤੀ ਕੁੜੀ ਨੂੰ ਕਰਾਂਗੇ ਮਾਲਾਮਾਲ

ਟੁਗੇਂਡਹਾਟ ਨੇ ਕਿਹਾ, ‘‘ਭਾਰਤ ਅਤੇ ਬ੍ਰਿਟੇਨ ਵਿਚਲੇ ਜੀਵੰਤ ਪੁਲ ਸਾਡੀ ਗੂੜ੍ਹੀ ਅਤੇ ਸਥਾਈ ਦੋਸਤੀ ਨੂੰ ਦਰਸਾਉਂਦਾ ਹੈ। ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ ’ਚ, ਸਾਡੇ ਕੋਲ ਦੁਨੀਆ ਨੂੰ ਇਕ ਸੁਰੱਖਿਅਤ ਅਤੇ ਵਧੇਰੇ ਖੁਸ਼ਹਾਲ ਸਥਾਨ ਬਣਾਉਣ ਲਈ ਕਈ ਸਾਂਝੇ ਮੌਕੇ ਹਨ।’’ ਉਨ੍ਹਾਂ ਕਿਹਾ, ‘‘ਸਾਡੇ ਦੋਵਾਂ ਦੇਸ਼ਾਂ ਦੇ ’ਚ ਗੂੜ੍ਹੀ ਸਾਂਝ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਸੁਰੱਖਿਆ ਖਤਰ‌ਿਆਂ ਨਾਲ ਜ਼ਿਆਦਾ ਪ੍ਰਭਾਵੀ ਢੰਗ ਨਾਲ ਨਜਿੱਠ ਸਕਦੇ ਹਾਂ, ਜਿਨ੍ਹਾਂ ਦਾ ਅਸੀਂ ਦੋਵੇਂ ਸਾਹਮਣਾ ਕਰ ਰਹੇ ਹਾਂ। ਮੈਂ ਹਰ ਤਰ੍ਹਾਂ ਦੇ ਕੱਟੜਵਾਦ ਦੇ ਖਿਲਾਫ ਸਾਡੀ ਸਮਝ ਅਤੇ ਸਮਰੱਥਾਵਾਂ ਨੂੰ ਵਧਾਉਣ ਲਈ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ।’’

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀ ਪ੍ਰਧਾਨਗੀ ’ਚ ਭ੍ਰਿਸ਼ਟਾਚਾਰ ਰੋਕੂ ਜੀ-20 ਬੈਠਕ ’ਚ ਸ਼ਾਮਲ ਹੋ ਕੇ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ, ‘‘ਭ੍ਰਿਸ਼ਟਾਚਾਰ ਸਾਡੀ ਖੁਸ਼ਹਾਲੀ ਨੂੰ, ਸਾਡੇ ਸਮਾਜ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ’ਚ ਪਾਉਂਦਾ ਹੈ।’’ ਸ਼ਨੀਵਾਰ ਨੂੰ ਹੋਣ ਵਾਲੀ ਜੀ-20 ਬੈਠਕ ਲਈ ਕੋਲਕਾਤਾ ਜਾਣ ਤੋਂ ਪਹਿਲਾਂ, ਟੁਗੇਂਡਹਾਟ ਦਾ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਹੈੱਡਕੁਆਰਟਰ ਦਾ ਦੌਰਾ ਕਰਨ ਦਾ ਪ੍ਰੋਗਰਾਮ ਹੈ, ਜਿੱਥੇ ਉਹ ਬਾਲ ਜਿਣਸੀ ਸ਼ੋਸ਼ਣ ਅਤੇ ਸ਼ੋਸ਼ਣ ਅਤੇ ਧੋਖਾਦੇਹੀ ਨਾਲ ਪੈਦਾ ਸਾਂਝੀਆਂ ਚੁਣੌਤੀਆਂ ’ਤੇ ਚਰਚਾ ਕਰਨਗੇ।

ਇਹ ਵੀ ਪੜ੍ਹੋ: ਮਣੀਪੁਰ ਮੁੱਦੇ 'ਤੇ PM ਮੋਦੀ ਦੇ ਸਮਰਥਨ 'ਚ ਆਈ ਮਸ਼ਹੂਰ ਗਾਇਕਾ, ਕਿਹਾ- ਭਾਰਤ ਨੂੰ ਆਪਣੇ ਨੇਤਾ 'ਤੇ ਭਰੋਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry