ਬੈਂਡ-ਬਾਜਾ ਤੇ ਬਾਰਾਤ ਪਰ ਲਾੜੀ ਨਹੀਂ, ਦਿਲ ਛੂਹ ਰਹੀ ਇਸ ਅਨੋਖੇ ਵਿਆਹ ਦੀ ਕਹਾਣੀ

05/13/2019 12:47:13 PM

ਸਾਬਰਕਾਂਠਾ— ਗੁਜਰਾਤ ਦੇ ਸਾਬਰਕਾਂਠਾ ਜ਼ਿਲੇ ਤੋਂ ਲਗਭਗ 11 ਕਿਲੋਮੀਟਰ ਦੂਰ ਇਕ ਪਿੰਡ 'ਚ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਬਾਰਾਤ ਨਿਕਲਣ ਤੋਂ ਇਕ ਰਾਤ ਪਹਿਲਾਂ ਗਰਬੇ ਦਾ ਆਯੋਜਨ ਕੀਤਾ ਗਿਆ। 27 ਸਾਲਾ ਅਜੇ ਬਾਰੋਟ ਨੂੰ ਹਲਦੀ ਲਗਾਈ ਗਈ। ਸ਼ੁੱਕਰਵਾਰ ਨੂੰ ਅਜੇ ਸ਼ੇਰਵਾਨੀ ਪਾ ਕੇ ਘੋੜੀ 'ਤੇ ਚੜ੍ਹਿਆ, ਉਸ ਦੇ ਸਿਰ 'ਤੇ ਫੁੱਲਾਂ ਨਾਲ ਸੱਜਿਆ ਸਿਹਰਾ ਬੰਨ੍ਹਿਆ ਗਿਆ। ਬਾਰਾਤ 'ਚ ਲਗਭਗ 200 ਲੋਕ ਸ਼ਾਮਲ ਹੋਏ। ਇਸ ਬਾਰਾਤ ਦੇ ਸਾਰੇ ਕੰਮ ਗੁਜਰਾਤੀ ਵਿਆਹ ਦੀ ਤਰ੍ਹਾਂ ਹੀ ਸਨ, ਸਿਰਫ ਇਸ ਦਾ ਇਕ ਅੰਤਰ ਸੀ ਕਿ ਵਿਆਹ ਲਈ ਕੋਈ ਲਾੜੀ ਨਹੀਂ ਸੀ। ਦਰਅਸਲ ਇਹ ਬਾਰਾਤ ਬਰੋਟ ਪਰਿਵਾਰ ਨੇ ਆਪਣੇ ਵੱਡੇ ਬੇਟੇ ਅਜੇ ਦੀ ਇੱਛਾ ਨੂੰ ਪੂਰਾ ਕਰਨ ਲਈ ਕੱਢੀ ਸੀ। ਅਜੇ ਮੰਦਬੁੱਧੀ ਹੈ ਅਤੇ ਉਹ ਆਪਣੇ ਚਚੇਰੇ ਭਰਾ ਦੀ ਤਰ੍ਹਾਂ ਖੁਦ ਦੀ ਬਾਰਾਤ ਕੱਢਣਾ ਚਾਹੁੰਦਾ ਸੀ।

ਅਜੇ ਦੇ ਚਾਚਾ ਕਮਲੇਸ਼ ਬਰੋਟ ਨੇ ਦੱਸਿਆ ਕਿ ਅਜੇ ਨੂੰ ਡਾਂਸ ਦਾ ਸ਼ੌਂਕ ਹੈ ਅਤੇ ਉਹ ਪਿੰਡ ਦਾ ਕੋਈ ਵੀ ਵਿਆਹ ਕਦੇ ਵੀ ਮਿਸ ਨਹੀਂ ਕਰਦਾ। ਕਮਲੇਸ਼ ਨੇ ਦੱਸਿਆ,''ਫਰਵਰੀ 'ਚ ਮੇਰੇ ਬੇਟੇ ਦਾ ਵਿਆਹ ਹੋਇਆ। ਅਜੇ ਹਮੇਸ਼ਾ ਚਾਹੁੰਦਾ ਸੀ ਕਿ ਉਸ਼ ਲਈ ਵੀ ਅਜਿਹਾ ਆਯੋਜਨ ਕੀਤਾ ਜਾਵੇ। ਮੇਰੇ ਬੇਟੇ ਦੇ ਵਿਆਹ ਤੋਂ ਬਾਅਦ ਉਹ ਜਿੱਦ ਕਰਨ ਲੱਗਾ ਕਿ ਉਸ ਨੇ ਵੀ ਵਿਆਹ ਕਰਨਾ ਹੈ। ਅਜੇ ਦੀ ਜਿੱਦ 'ਤੇ ਪਰਿਵਾਰ ਵਾਲਿਆਂ ਨੇ ਫੈਸਲਾ ਲਿਆ ਕਿ ਅਸੀਂ ਲੋਕ ਉਸ ਦੀ ਵਿਆਹ ਦੀ ਬਾਰਾਤ ਕੱਢਾਂਗੇ। ਅਸੀਂ ਵਿਆਹ ਦੇ ਕਾਰਡ ਛਪਵਾਏ ਸਨ, ਪੁਜਾਰੀ ਬਣ ਕੇ ਸਾਰੀਆਂ ਰਸਮਾਂ ਨਿਭਾਈਆਂ ਅਤੇ ਬਾਰਾਤ ਤੇ ਦਾਵਤ ਦਾ ਆਯੋਜਨ ਕੀਤਾ। ਅਜੇ ਪੂਰਾ ਦਿਨ ਹੱਸਦਾ-ਮੁਸਕੁਰਾਉਂਦਾ ਰਿਹਾ ਅਤੇ ਬਹੁਤ ਖੁਸ਼ ਨਜ਼ਰ ਆਇਆ।''
ਪਰਿਵਾਰ ਨੇ ਕਿਹਾ ਕਿ ਅਜੇ ਲਈ ਲੜਕੀ ਲੱਭਣਾ ਬਹੁਤ ਮੁਸ਼ਕਲ ਸੀ। ਉਸ ਦਾ ਅਸਲੀ ਵਿਆਹ ਨਹੀਂ ਹੋ ਸਕਦਾ ਸੀ, ਇਸ ਲਈ ਅਸੀਂ ਉਸ ਦੀ ਬਾਰਾਤ ਦੇ ਸਾਰੇ ਰੀਤੀ-ਰਿਵਾਜ਼ ਕਰਨ ਦਾ ਫੈਸਲਾ ਲਿਆ।

DIsha

This news is Content Editor DIsha