ਵਿਆਹ ਦੇ ਦੂਜੇ ਦਿਨ ਲਾੜੀ ਦਾ ਅਸਲੀ ਚਿਹਰਾ ਆਇਆ ਸਾਹਮਣੇ, ਚੁੱਕਿਆ ਅਜਿਹਾ ਕਦਮ ਕਿ ਸਾਰਿਆਂ ਦੇ ਉੱਡੇ ਹੋਸ਼ (ਤਸਵੀਰਾਂ)

02/26/2017 5:00:09 PM

ਕਾਨਪੁਰ— ਯੂ.ਪੀ. ਦੇ ਕਾਨਪੁਰ ''ਚ ਸਹੁਰੇ ਘਰ ਪਹੁੰਚੀ ਲਾੜੀ ਦੇ 11 ਘੰਟੇ ਬਾਅਦ ਹੀ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੂੰ ਇਸ ਗੱਲ ਦਾ ਪਤਾ ਉਸ ਸਮੇਂ ਚੱਲਿਆ, ਜਦੋਂ ਕੰਬਲ ਹਟਾ ਕੇ ਦੇਖਿਆ ਅਤੇ ਉਸ ਦੇ ਹੇਠਾਂ ਲਾੜੀ ਦੀ ਜਗ੍ਹਾ ਉਸ ਦਾ ਬੈਗ, ਸਰਾਣਾ ਅਤੇ ਪਰਸ ਰੱਖਿਆ ਹੋਇਆ ਸੀ।
ਜਾਣਕਾਰੀ ਮੁਤਾਬਕ ਇਹ ਮਾਮਲਾ ਕਾਨਪੁਰ ਜ਼ਿਲੇ ਦੇ ਨਜ਼ੀਰਾਬਾਦ ਥਾਣਾ ਖੇਤਰ ਦਾ ਹੈ। ਇੱਥੇ ਰਹਿਣ ਵਾਲੇ ਰੰਗ ਲਾਲ (55) ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹਨ। ਇਨ੍ਹਾਂ ਦੇ 2 ਬੇਟੇ ਰਾਮਬਾਬੂ (28) ਅਤੇ ਸ਼ਾਮ ਬਾਬੂ (24) ਹਨ। 22 ਫਰਵਰੀ ਨੂੰ ਸ਼ਾਮ ਦਾ ਵਿਆਹ ਦੇਵਰੀਆਂ ਦੀ ਅਰਚਨਾ (25) ਨਾਲ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਬਰਾਤ ਵਿਦਾ ਹੋ ਕੇ 23 ਫਰਵਰੀ ਨੂੰ ਕਾਨਪੁਰ ਪਹੁੰਚੀ। ਵਿਆਹ ''ਚ ਥਕੇ ਸਾਰੇ ਲੋਕ ਰਾਤ ਕਰੀਬ 8 ਵਜੇ ਖਾਣਾ ਖਾ ਕੇ ਸੋ ਗਏ। ਸ਼ੁੱਕਰਵਾਰ ਸਵੇਰੇ ਘਰ ਦੀ ਵੱਡੀ ਨੂੰਹ ਲਕਸ਼ਮੀ ਨੇ ਲਾੜੀ ਅਰਚਨਾ ਨੂੰ ਨਹਾਉਣ ਲਈ ਆਵਾਜ਼ ਦਿੱਤੀ। ਲਕਸ਼ਮੀ ਨੇ ਦੱਸਿਆ, ''ਅਰਚਨਾ ਦਾ ਕੋਈ ਜਵਾਬ ਨਾ ਆਉਣ ''ਤੇ ਜਦੋਂ ਮੈਂ ਉਸ ਦੇ ਕੋਲ ਜਾ ਕੇ ਕੰਬਲ ਹਟਾਇਆ, ਤਾਂ ਮੈਂ ਹੈਰਾਨ ਰਹਿ ਗਿਆ। ਕੰਬਲ ''ਚ ਅਰਚਨਾ ਨਹੀਂ ਸਗੋਂ ਸਰਾਣਾ, ਉਸ ਦਾ ਬੈਗ ਅਤੇ ਪਰਸ ਰੱਖਿਆ ਸੀ। ਇਹ ਦੇਖ ਮੈਂ ਘਰ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ। ਪਰਿਵਾਰ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਅਤੇ ਬੱਸ ਸਟੇਸ਼ਨ ਜਾ ਕੇ ਦੇਖਿਆ ਪਰ ਨੂੰਹ ਦਾ ਕੁਝ ਪਤਾ ਨਹੀਂ ਚੱਲਿਆ। ਮਾਮਲੇ ਦੀ ਜਾਣਕਾਰੀ ਅਰਚਨਾ ਦੇ ਘਰ ਵਾਲਿਆਂ ਅਤੇ ਪੁਲਸ ਨੂੰ ਦੇ ਦਿੱਤੀ ਗਈ ਹੈ। 
ਇਸ ਦੇ ਉਲਟ ਅਰਚਨਾ ਦੇ ਪਤੀ ਸ਼ਾਮ ਬਾਬੂ ਨੇ ਦੱਸਿਆ ਕਿ, ''ਵਿਆਹ ''ਚ ਅਸੀਂ ਕੋਈ ਦਾਜ ਨਹੀਂ ਲਿਆ, ਸਗੋਂ ਆਪਣੇ ਕੋਲੋਂ ਸਭ ਕੁਝ ਖਰਚ ਕੀਤਾ। ਵਿਦਾਈ ਤੋਂ ਬਾਅਦ ਰਸਤੇ ''ਚ ਅਰਚਨਾ ਫੋਨ ''ਤੇ ਵਾਰ-ਵਾਰ ਗੱਲ ਕਰ ਰਹੀ ਸੀ। ਅਸੀਂ ਸੋਚਿਆ ਕਿ ਸ਼ਾਇਦ ਆਪਣੇ ਘਰ ਵਾਲਿਆਂ ਨਾਲ ਗੱਲ ਕਰ ਰਹੀ ਹੋਵੇਗੀ ਪਰ ਬਾਅਦ ''ਚ ਉਸ ਦੇ ਘਰ ਵਾਲਿਆਂ ਨੇ ਦੱਸਿਆ ਕਿ ਵਿਦਾਈ ਤੋਂ ਬਾਅਦ ਅਰਚਨਾ ਨੇ ਉਸ ਨਾਲ ਗੱਲ ਹੀ ਨਹੀਂ ਕੀਤੀ। ਇਹੀ ਨਹੀਂ, ਉਸ ਦੇ ਫਰਾਰ ਹੋਣ ਤੋਂ ਬਾਅਦ ਪਤਾ ਚੱਲਿਆ ਕਿ ਉਹ ਡੇਢ ਲੱਖ ਦੀ ਜਿਊਲਰੀ ਅਤੇ 20 ਹਜ਼ਾਰ ਨਕਦੀ ਲੈ ਕੇ ਫਰਾਰ ਹੋ ਗਈ। ਉਸ ਦਾ ਫੋਨ ਵੀ ਸਵਿੱਚ ਆਫ ਹੈ। ਮੈਨੂੰ ਪੂਰਾ ਯਕੀਨ ਹੈ ਕਿ ਉਸ ਦਾ ਕੋਈ ਪੁਰਾਣਾ ਆਸ਼ਿਕ ਹੈ, ਜਿਸ ਨਾਲ ਉਹ ਭੱਜੀ ਹੈ।''