ਮਾਸਕ ਅਤੇ ਫੇਸ ਸ਼ੀਲਡ ਪਹਿਨ ਕੇ ਸਿੱਖ ਜੋੜੇ ਨੇ ਲਏ ਫੇਰੇ (ਤਸਵੀਰਾਂ)

05/11/2020 12:46:14 PM

ਕਾਨਪੁਰ-ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਆਮ ਜਨਜੀਵਨ 'ਚ ਕਾਫੀ ਬਦਲਾਅ ਆਏ ਹਨ। ਲੋਕ ਪਹਿਲਾਂ ਤੋਂ ਜ਼ਿਆਦਾ ਸਾਫ ਸਫਾਈ 'ਤੇ ਧਿਆਨ ਦੇਣ ਲੱਗੇ ਹਨ ਅਤੇ ਇਸ ਦਾ ਅਸਰ ਵਿਆਹ ਪ੍ਰੋਗਰਾਮਾਂ 'ਤੇ ਵੀ ਪਿਆ ਹੈ। ਫਜ਼ੂਲਖਰਚੀ 'ਤੇ ਲਗਾਮ ਲਾ ਕੇ ਸਮੂਹਿਕ ਪ੍ਰੋਗਰਾਮਾਂ ਦਾ ਦਾਇਰਾ ਹੁਣ ਪਰਿਵਾਰ ਤੱਕ ਹੀ ਸੀਮਿਤ ਰਹਿ ਗਿਆ ਹੈ। ਅਜਿਹਾ ਹੀ ਮਾਮਲਾ ਕਾਨਪੁਰ 'ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਬੀਤੇ ਐਤਵਾਰ ਨੂੰ ਸਿੱਖ ਭਾਈਚਾਰੇ ਦੇ ਦੋ ਪਰਿਵਾਰਾਂ ਨੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਵਿਆਹ ਕੀਤਾ ਹੈ। ਵਿਆਹ ਦੌਰਾਨ ਲਾੜੇ ਅਤੇ ਲਾੜੀ ਨੇ ਮਾਸਕ ਤੋਂ ਇਲਾਵਾ ਫੇਸ ਸ਼ੀਲਡ ਪਹਿਨ ਕੇ ਇਕ-ਦੂਜੇ ਨੂੰ ਵਰਮਾਲਾ ਪਹਿਨਾਈ। ਇਸ ਤੋਂ ਪਹਿਲਾਂ ਵਰਮਾਲਾ ਅਤੇ ਹੋਰ ਸਾਜ਼ੋ-ਸਾਮਾਨ ਸੈਨੇਟਾਈਜ਼ ਕੀਤਾ ਗਿਆ ਸੀ।

ਇਸ ਸਮਾਰੋਹ 'ਚ ਦੋਵਾਂ ਪਾਸਿਓ ਸਿਰਫ 5-5 ਬਰਾਤੀ ਹੀ ਸ਼ਾਮਲ ਹੋਏ। ਉਨ੍ਹਾਂ ਲੋਕਾਂ ਨੇ ਭਾਰਤ ਦੀ ਗਾਈਡਲਾਈਨ ਦਾ ਪਾਲਣ ਕੀਤਾ। ਲਾੜੇ ਨਰਾਇਣ ਨਾਰੰਗ ਨੇ ਦੱਸਿਆ ਕਿ ਵਿਆਹ ਦੀ ਤਾਰੀਕ ਪਹਿਲਾਂ ਤੋਂ ਹੀ ਤੈਅ ਸੀ। ਇਸ ਲਈ ਅਸੀਂ ਕਾਨਪੁਰ ਦੇ ਡੀ.ਐੱਮ ਬ੍ਰਹਮਾਦੇਵ ਰਾਮ ਤਿਵਾੜੀ ਅਤੇ ਸੀਨੀਅਰ ਪੁਲਸ ਅਧਿਕਾਰੀ ਅਨੰਤ ਦੇਵ ਤਿਵਾੜੀ ਤੋਂ ਇਸ ਵਿਆਹ ਦੀ ਆਗਿਆ ਲਈ।

ਵਿਆਹ ਸਮਾਰੋਹ ਗੁਰਦੁਆਰੇ 'ਚ ਪੂਰਾ ਕੀਤਾ ਗਿਆ। ਹਰ ਕਿਸੇ ਨੇ ਸੋਸ਼ਲ ਡਿਸਟੈਂਸਟਿੰਗ ਬਣਾਈ ਰੱਖੀ ਅਤੇ ਚਿਹਰੇ ਨੂੰ ਮਾਸਕ ਅਤੇ ਸ਼ੀਲਡ ਨਾਲ ਢੱਕੇ ਕੇ ਰੱਖਿਆ ਸੀ।

ਲਾੜੇ ਨੇ ਕਿਹਾ,"ਇਸ ਸਮੇਂ ਘੱਟ ਖਰਚ ਵਾਲੇ ਅਜਿਹੇ ਵਿਆਹ ਕਾਫੀ ਚੰਗੇ ਹਨ।" ਦੂਜੇ ਪਾਸੇ ਲਾੜੀ ਅਦਿੱਤੀ ਆਪਣੇ ਵਿਆਹ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਈ। ਉਸ ਨੇ ਦੱਸਿਆ, "ਮੈਂ ਕਦੀ ਵੀ ਨਹੀਂ ਸੋਚਿਆ ਸੀ ਕਿ ਮੇਰਾ ਵਿਆਹ ਲਾਕਡਾਊਨ ਦੌਰਾਨ ਹੋਵੇਗਾ।" 

Iqbalkaur

This news is Content Editor Iqbalkaur