ਬਹਾਦਰ ਬੱਚਿਆਂ ਨੇ ਕੀਤੀ ਮੈਟਰੋ ਦੀ ਸਵਾਰੀ

01/23/2018 4:33:05 PM

ਨਵੀਂ ਦਿੱਲੀ — ਰਾਸ਼ਟਰੀ ਵੀਰਤਾ ਪੁਰਸਕਾਰ ਲਈ ਚੁਣੇ ਗਏ ਬਹਾਦਰ ਬੱਚਿਆਂ ਨੇ ਅੱਜ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੈਟਰੋ ਦੀ ਸਵਾਰੀ ਕੀਤੀ। ਮੈਟਰੋ ਮਿਊਜ਼ੀਅਮ ਵੀ ਵੇਖਿਆ। ਸਾਲ 2017 ਲਈ 18 ਬੱਚਿਆਂ ਨੂੰ ਦਲੇਰੀ ਭਰੇ ਕਾਰਨਾਮੇ ਕਰਨ ਲਈ ਵੀਰਤਾ ਪੁਰਸਕਾਰਾਂ ਲਈ ਚੁਣਿਆ ਗਿਆ ਹੈ। ਇਨ੍ਹਾਂ 'ਚੋਂ ਤਿੰਨਾਂ ਨੂੰ ਮਰਨ ਉਪਰੰਤ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਇਹ ਬੱਚੇ ਰਾਜਧਾਨੀ 'ਚ ਗਣਤੰਤਰ ਦਿਵਸ ਪਰੇਡ 'ਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਨੂੰ ਸਨਮਾਨਿਤ ਕਰਨਗੇ।