ਬਰੇਨ ਸਰਜਰੀ ਦੌਰਾਨ ਆਪਰੇਸ਼ਨ ਥੀਏਟਰ ''ਚ ਕੈਂਡੀ ਕਰੱਸ਼ ਖੇਡਦੀ ਰਹੀ ਬੱਚੀ

09/13/2017 6:15:14 PM

ਨਵੀਂ ਦਿੱਲੀ— ਚੇਨਈ 'ਚ ਜਦੋਂ ਡਾਕਟਰ ਇਕ 10 ਸਾਲ ਦੀ ਲੜਕੀ ਦੇ ਸਭ ਤੋਂ ਕੋਮਲ ਹਿੱਸੇ ਤੋਂ ਟਿਊਮਰ ਕੱਢ ਰਹੇ ਸਨ ਤਾਂ ਉਦੋਂ ਆਪਣੇ ਅੰਕਲ ਦੇ ਫੋਨ 'ਤੇ ਆਪਣਾ ਪਸੰਦੀਦਾ ਗੇਮ ਖੇਡਣ 'ਚ ਮਸਤ ਸੀ। ਆਪਰੇਸ਼ਨ ਦੌਰਾਨ ਉਸ ਨੂੰ ਪੂਰਾ ਹੋਸ਼ ਸੀ ਅਤੇ ਹੱਥ ਪੈਰ ਵੀ ਹਿੱਲਜੁੱਲ ਰਹੇ ਸਨ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਕਲਾਸ 5ਵੀਂ ਦੀ ਵਿਦਿਆਰਥਣ ਅਤੇ ਇਕ ਭਰਤ ਨਾਟੀਅਮ ਡਾਂਸਰ ਨੰਦਿਨੀ ਨੂੰ ਅਚਾਨਕ ਦੌਰਾ ਪੈਣ ਦੀ ਸ਼ਿਕਾਇਤ 'ਤੇ ਐਸ.ਆਈ.ਐਮ.ਐਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸਕੈਨ ਤੋਂ ਪਤਾ ਚੱਲਿਆ ਕਿ ਉਸਦੇ ਬਰੇਨ ਦੇ ਇਕ ਜ਼ਰੂਰੀ ਹਿੱਸੇ 'ਚ ਟਿਊਮਰ ਹੈ। ਜੋ ਉਸ ਦੇ ਸਰੀਰ ਦੇ ਸੱਜੇ ਹਿੱਸੇ ਦੇ ਚਿਹਰੇ, ਹੱਥ ਅਤੇ ਪੈਰ ਆਦਿ ਦੀ ਗਤੀਵਿਧੀਆਂ ਨੂੰ ਕੰਟਰੋਲ ਕਰ ਰਿਹਾ ਹੈ।
ਹਸਪਤਾਲ ਦੇ ਡਾ.ਰੁਪੇਸ਼ ਕੁਮਾਰ ਨੇ ਉਸ ਦੇ ਮਾਤਾ-ਪਿਤਾ ਨੂੰ ਦੱਸਿਆ ਕਿ ਜੇਕਰ ਇਹ ਟਿਊਮਰ ਵਧ ਗਿਆ ਤਾਂ ਲੜਕੀ ਨੂੰ ਲਕਵਾ ਮਾਰ ਸਕਦਾ ਹੈ। ਅਕਸਰ ਮਰੀਜ਼ ਨੂੰ ਬੇਹੋਸ਼ ਕਰਕੇ ਸਪੈਸ਼ਲ ਟੂਲ ਦੇ ਜ਼ਰੀਏ ਖੋਪੜੀ ਤੋਂ ਹੱਡੀ ਦੀ ਇਕ ਡਿਸਕ ਕੱਢ ਦਿੱਤੀ ਜਾਂਦੀ ਹੈ ਪਰ ਡਾਕਟਰਾਂ ਨੇ ਰੋਗੀ ਨੂੰ ਜਗਾਉਣ ਅਤੇ ਐਕਟਿਵ ਰੱਖ ਕੇ ਇਸ ਸਰਜਰੀ ਨੂੰ ਕਰਨ ਦਾ ਫੈਸਲਾ ਕੀਤਾ। ਐਸ.ਆਈ.ਐਮ.ਐਸ ਇੰਸਟੀਚਿਊਟ ਆਫ ਨਿਊਰੋਸਾਇੰਸੇਸ ਡਾਇਰੈਕਟਰ ਡਾ.ਰੁਪੇਸ਼ ਬਾਪੂ ਨੇ ਦੱਸਿਆ ਕਿ ਲਗਭਗ 2 ਫੀਸਦੀ ਬਰੇਨ ਟਿਊਮਰ ਦੇ ਰੋਗੀਆਂ 'ਚ ਇਸ ਤਰ੍ਹਾਂ ਦੀ ਸਰਜਰੀ ਕੀਤੀ ਜਾਂਦੀ ਹੈ। 
ਨੰਦਨੀ ਦੇ ਇਕ ਅੰਕਲ ਖੁਦ ਡਾਕਟਰ ਹਨ, ਜੋ ਇਸ ਦੌਰਾਨ ਆਪਰੇਸ਼ਨ ਥੀਏਟਰ 'ਚ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਨੰਦਿਨੀ ਮੇਰੇ ਫੋਨ 'ਤੇ ਕੈਂਡੀ ਕਰੱਸ਼ ਖੇਡ ਰਹੀ ਸੀ। ਜਦੋਂ ਅਸੀਂ ਉਸ ਨੂੰ ਆਪਣੇ ਹੱਥਾਂ ਪੈਰਾਂ ਨੂੰ ਹਿਲਾਉਣ ਲਈ ਕਿਹਾ ਤਾਂ ਉਹ ਕਰਦੀ ਰਹੀ। ਸਰਜਨ ਨੇ ਇਹ ਸੁਰੱਖਿਅਤ ਕਰਨਾ ਸੀ ਕਿ ਜਿਸ ਬਿੰਦੂ 'ਤੇ ਉਹ ਕੰਮ ਕਰ ਰਿਹ ਹੈ ਉਹ ਉਸ ਦੀ ਗਤੀਸ਼ੀਲਤਾ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ। ਨੰਦਿਨੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਪੋਸਟ ਸਰਜਿਕਲ ਤਨਾਅ ਦੇ ਬਾਰੇ 'ਚ ਚਿੰਤਿਤ ਸਨ ਪਰ ਡਾਕਟਰਾਂ ਨੇ ਕਿਹਾ ਕਿ ਮੈਡੀਕਲ ਹਿਸਟਰੀ 'ਚ ਇਸ ਤਰ੍ਹਾਂ ਦੀ ਸਰਜਰੀ ਬੱਚਿਆਂ ਲਈ ਸੁਰੱਖਿਅਤ ਸੀ।