ਬ੍ਰਹਿਮੰਡ ਦੀਆਂ ਤਾਕਤਾਂ ਕੇਜਰੀਵਾਲ ਨਾਲ ਪਰ ਅਫਸਰ ਨਹੀਂ!

02/14/2018 11:13:08 AM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਪੂਰੇ ਹੋਣ ਦੇ ਮੌਕੇ 'ਤੇ ਟੀ. ਵੀ. ਉੱਤੇ ਦਿਖਾਏ ਜਾਣ ਵਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਅਫਸਰਾਂ ਦੀ ਟੇਬਲ 'ਤੇ ਅਟਕ ਗਿਆ ਹੈ। ਉਨ੍ਹਾਂ ਦੇ ਸੰਦੇਸ਼ ਨੂੰ ਦਿੱਲੀ ਸਰਕਾਰ ਦੇ ਵਿਭਾਗਾਂ ਨੇ ਗ੍ਰੀਨ ਸਿਗਨਲ ਨਹੀਂ ਦਿੱਤਾ ਹੈ। ਪੇਚਾ ਸੰਦੇਸ਼ ਵਿਚ ਮੌਜੂਦ ਸਿਰਫ ਇਕ ਲਾਈਨ ਨੂੰ ਲੈ ਕੇ ਪਿਆ ਹੈ ਜਿਸ ਵਿਚ ਸੀ. ਐੱਮ. ਈਮਾਨਦਾਰ ਲੋਕਾਂ ਨੂੰ ਬ੍ਰਹਿਮੰਡ ਦੀਆਂ ਤਾਕਤਾਂ ਤੋਂ ਮਦਦ ਮਿਲਣ ਦੀ ਗੱਲ ਕਹਿੰਦੇ ਹਨ। ਇਸ ਲਈਨ ਨੂੰ ਸਰਟੀਫਾਈਡ ਕਰਨ ਤੋਂ ਇਨਕਾਰ ਦਾ ਕਾਰਨ ਸਾਫ ਨਾ ਹੋਣਾ ਹੈ ਕਿ ਸਰਕਾਰ ਦਾ ਕਿਹੜਾ ਵਿਭਾਗ ਇਸ ਨੂੰ ਕਲੀਅਰ ਕਰੇਗਾ।
ਬਿਊਰੋ ਕ੍ਰੇਸੀ ਦੇ ਰੁਖ ਤੋਂ ਹੈਰਾਨ ਸੀ. ਐੱਮ. ਨੇ ਸੋਮਵਾਰ ਨੂੰ ਅਫਸਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਕਿਹਾ ਕਿ ਕੀ ਭਗਵਾਨ ਇਸ ਲਾਈਨ ਨੂੰ ਕਲੀਅਰ ਕਰਨਗੇ? ਸਰਕਾਰ ਦਾ ਦੋਸ਼ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਹਵਾਲਾ ਦੇ ਕੇ ਇਸ ਸੰਦੇਸ਼ ਨੂੰ ਅਟਕਾਇਆ ਗਿਆ ਹੈ।