ਸਿਰਫਿਰੇ ਲੜਕੇ ਨੇ ਕੀਤੀ ਲੜਕੀ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼

09/24/2017 3:37:59 PM

ਬਾਂਸਵਾੜਾ— ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਉਦੈਪੁਰ ਮਾਰਗ 'ਤੇ ਈਸਰਵਾਲ ਪਿੰਡ 'ਚ ਪਿਤਾ-ਪੁੱਤਰ ਨੇ 18 ਸਾਲ ਦੀ ਲੜਕੀ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਪਹਿਲੇ ਲੜਕੀ ਨੂੰ ਦੌੜਾ-ਦੌੜਾ ਕੇ ਕੁੱਟਮਾਰ ਕੀਤੀ ਅਤੇ ਫਿਰ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ। ਲੜਕੀ ਦੇ ਸਰੀਰ ਦਾ 70 ਫੀਸਦੀ ਤੋਂ 80 ਫੀਸਦੀ ਹਿੱਸਾ ਸੜ ਚੁੱਕਿਆ ਹੈ। ਰਾਤ ਨੂੰ ਬੇਸੁੱਧ ਹਾਲਤ 'ਚ ਲੜਕੀ ਨੂੰ ਮਹਾਤਮਾ ਗਾਂਧੀ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਉਦੈਪੁਰ ਰੈਫਰ ਕਰ ਦਿੱਤਾ ਗਿਆ ਹੈ। ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੀੜਿਤਾ ਦੇ ਪਰਿਵਾਰਕ ਮੈਬਰਾਂ ਮੁਤਾਬਕ ਆਰੋਪੀ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਲੜਕੀ ਦੇ ਇਨਕਾਰ ਕਰਨ 'ਤੇ ਉਸ ਨੇ ਇਹ ਅਪਰਾਧ ਕੀਤਾ।


ਸੀਮਾ ਯਾਦਵ ਪੁੱਤਰੀ ਕੁਬੇਰ ਯਾਦਵ ਸ਼ਨੀਵਾਰ ਨੂੰ ਬਾਜ਼ਾਰ ਤੋਂ ਘਰ ਆ ਰਹੀ ਸੀ। ਉਦੋਂ ਈਸਰਵਾਲ ਪਿੰਡ ਵਾਸੀ ਰਵੀ ਅਤੇ ਪਿਤਾ ਚੰਦੂ ਨੇ ਸੀਮਾ 'ਤੇ ਹਮਲਾ ਕਰ ਦਿੱਤਾ। ਉਸ ਨੂੰ ਸਾੜ ਦਿੱਤਾ। ਆਸਪਾਸ ਦੇ ਲੋਕਾਂ ਦੀ ਨਜ਼ਰ ਪਈ,ਜਿਸ 'ਤੇ ਉਨ੍ਹਾਂ ਨੇ ਅੱਗ ਬੁਝਾਈ ਅਤੇ ਪਰਿਵਾਰਕ ਮੈਬਰਾਂ ਨੂੰ ਸੂਚਨਾ ਦਿੱਤੀ। ਉਸ ਨੂੰ ਬਾਂਸਵਾੜਾ ਹਸਪਤਾਲ ਪਹੁੰਚਾਇਆ। ਹਸਪਤਾਲ ਚੌਕੀ 'ਚ ਦਰਜ ਰਿਪੋਰਟ ਅਤੇ ਚੌਕੀ ਪੁਲਸ ਮੁਤਾਬਕ ਲੜਕੀ ਦਾ ਇਲਾਜ ਚੱਲ ਰਿਹਾ ਹੈ। ਸਦਰ ਥਾਣੇ 'ਚ ਦੇਰ ਰਾਤ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। 
ਸੀਮਾ ਦੇ ਅੰਕਲ ਨਵੀਨ ਨੇ ਦੱਸਿਆ ਕਿ ਲੜਕੀ ਨਾਲ ਆਰੋਪੀ ਵਿਆਹ ਕਰਨਾ ਚਾਹੁੰਦਾ ਹੈ। ਸੀਮਾ ਨੇ ਉਸ ਨੂੰ ਇਨਕਾਰ ਕਰ ਦਿੱਤਾ ਅਤੇ ਉਹ ਹੋਸ਼ ਖੋਹ ਬੈਠਾ ਅਤੇ ਆਪਣੇ ਪਿਤਾ ਨਾਲ ਇਹ ਵਾਰਦਾਤ ਕਰ ਦਿੱਤੀ।